ਬਠਿੰਡਾ : ਬਾਲ ਗੋਪਾਲ ਗਊਸ਼ਾਲਾ ''ਚ 8 ਗਊਆਂ ਦੀ ਮੌਤ, 7 ਦੀ ਹਾਲਤ ਗੰੰਭੀਰ
Thursday, Jun 28, 2018 - 02:20 PM (IST)
ਬਠਿੰਡਾ (ਬਲਵਿੰਦਰ) — ਬਠਿੰਡਾ ਦੀ ਬਾਲ ਗੋਪਾਲ ਗਊਸ਼ਾਲਾ 'ਚ 8 ਗਊਆਂ ਦੀ ਮੌਤ ਹੋ ਗਈ, ਜਦ ਕਿ 7 ਗਊਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਗਊਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸਵੇਰੇ ਇਕ ਵਿਅਕਤੀ ਛੋਲੀਏ ਦਾ ਗੱਟਾ ਭਰ ਕੇ ਫੜ੍ਹਾ ਗਿਆ ਸੀ, ਜਿਸ 'ਚ ਯੂਰੀਆ ਖਾਦ ਵੀ ਸੀ। ਗਊਸ਼ਾਲਾ ਕਰਮਚਾਰੀਆਂ ਨੇ ਬਿਨਾਂ ਦੇਖੇ ਹੀ ਉਹ ਖਾਦ ਗਊਆਂ ਨੂੰ ਪਾ ਦਿੱਤੀ, ਜਿਸ ਨੂੰ ਖਾਂਦੇ ਹੀ 8 ਗਊਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਥੇ ਦੂਜੇ ਪਾਸੇ ਘਟਨਾ ਸਥਾਨ 'ਤੇ ਇਕੱਠੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਦੋਸ਼ ਲਗਾ ਰਹੇ ਹਨ ਕਿ ਇਹ ਹਾਦਸਾ ਗਊਸ਼ਾਲਾ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਹੋਇਆ ਹੈ, ਜਿਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
