ਖਰੜ ਅਤੇ ਤਲਵੰਡੀ ਸਾਬੋ ਵਾਸੀਆਂ ਲਈ ਚੰਗੀ ਖ਼ਬਰ, ਬਿਜਲੀ ਮੰਤਰੀ ਨੇ ਦਿੱਤੀ ਇਹ ਰਾਹਤ

Friday, Jan 12, 2024 - 06:37 PM (IST)

ਖਰੜ ਅਤੇ ਤਲਵੰਡੀ ਸਾਬੋ ਵਾਸੀਆਂ ਲਈ ਚੰਗੀ ਖ਼ਬਰ, ਬਿਜਲੀ ਮੰਤਰੀ ਨੇ ਦਿੱਤੀ ਇਹ ਰਾਹਤ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਇਥੇ ਦੱਸਿਆ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਟੀ. ਸੀ. ਐੱਲ) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਸੂਬੇ ਦੇ ਲੋਕਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸਾਲ 2024 ਦੇ ਪਹਿਲੇ 11 ਦਿਨਾਂ ’ਚ ਹੀ ਖਰੜ੍ਹ ਅਤੇ ਤਲਵੰਡੀ ਸਾਬੋ ਵਿਖੇ 17.3 ਕਰੋੜ ਰੁਪਏ ਦੀ ਲਾਗਤ ਨਾਲ ਕ੍ਰਮਵਾਰ 160 ਮੈਗਾਵੋਲਟ ਐਂਪੀਅਰ (ਐੱਮ. ਵੀ. ਏ.), 220/66 ਕਿਲੋਵਾਟ (ਕੇ. ਵੀ.) ਅਤੇ 100 ਮੈਗਾਵੋਲਟ ਐਂਪੀਅਰ (ਐੱਮ. ਵੀ. ਏ.) 220/66 ਕਿਲੋਵਾਟ (ਕੇ. ਵੀ.) ਪਾਵਰ ਟਰਾਂਸਫਾਰਮਰ ਚਾਲੂ ਕੀਤੇ ਗਏ ਹਨ।
ਇੱਥੇ ਜਾਰੀ ਪ੍ਰੈਸ ਬਿਆਨ ’ਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੀ. ਐੱਸ. ਟੀ. ਸੀ. ਐੱਲ. ਨੇ ਮੌਜੂਦਾ 100 ਐੱਮ. ਵੀ. ਏ., 220/66 ਕੇਵੀ ਪਾਵਰ ਟਰਾਂਸਫਾਰਮਰ ਨੂੰ ਬਦਲਣ ਲਈ 220 ਕੇਵੀ ਸਬਸਟੇਸ਼ਨ ਖਰੜ ਵਿਖੇ 9.88 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 160 ਐੱਮ.ਵੀ.ਏ., 220/66 ਕੇਵੀ ਪਾਵਰ ਟਰਾਂਸਫਾਰਮਰ ਲਗਾਇਆ ਹੈ, ਜਦੋਂ ਕਿ 220 ਕੇਵੀ ਸਬਸਟੇਸ਼ਨ ਤਲਵੰਡੀ ਸਾਬੋ ਵਿਖੇ 7.42 ਕਰੋੜ ਰੁਪਏ ਦੀ ਲਾਗਤ ਨਾ 100 ਐੱਮ. ਵੀ. ਏ., 220/66 ਕੇ. ਵੀ. ਸਮਰੱਥਾ ਦਾ ਵਾਧੂ ਪਾਵਰ ਟ੍ਰਾਂਸਫਾਰਮਰ ਚਾਲੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਕਸ਼ਨ, ਇਸ ਸ਼ਖ਼ਸ ਦਾ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਕੀਤਾ ਰੱਦ

ਬਿਜਲੀ ਮੰਤਰੀ ਨੇ ਕਿਹਾ ਕਿ ਖਰੜ ਖੇਤਰ ’ਚ ਸਥਾਪਿਤ ਉਦਯੋਗ ਪਿਛਲੇ 2-3 ਸਾਲਾਂ ਤੋਂ ਖਰੜ ਸਬਸਟੇਸ਼ਨ ਵਿਖੇ ਬਿਜਲੀ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਬਿਜਲੀ ਟਰਾਂਸਫਾਰਮਰ ਦੀ ਸਮਰੱਥਾ ਨਾਲੋਂ 60 ਐੱਮ. ਵੀ. ਏ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਲੱਗਣ ਨਾਲ ਹੁਣ ਇਸ ਖੇਤਰ ਦੀ ਸਨਅਤ ਨੂੰ ਆਉਣ ਵਾਲੇ ਸਮੇਂ ’ਚ ਬਿਜਲੀ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਟਰਾਂਸਫਾਰਮਰਾਂ ਦੇ ਚਾਲੂ ਹੋਣ ਨਾਲ ਖ਼ਰੜ ਅਤੇ ਤਲਵੰਡੀ ਸਬਸਟੇਸ਼ਨਾਂ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਖੇਤਰਾਂ ਦੇ ਉਦਯੋਗਾਂ ਅਤੇ ਆਮ ਲੋਕਾਂ ਨੂੰ ਭਰੋਸੇਯੋਗਤਾ ਅਤੇ ਮਿਆਰੀ ਬਿਜਲੀ ਸਪਲਾਈ ਦੇ ਪੱਖੋਂ ਲਾਭ ਮਿਲੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ, ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਲਈ ਵਿਸ਼ੇਸ਼ ਉਪਰਾਲਾ, ਖੋਲ੍ਹੇ ‘‘ਸਹੂਲਤ ਸੈਂਟਰ’’

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News