ਜਲੰਧਰ ਵਾਸੀਆਂ ਲਈ ਖ਼ੁਸ਼ਖਬਰੀ, ਮੇਅਰ ਵਿਨੀਤ ਧੀਰ ਨੇ ਪੇਸ਼ ਕੀਤਾ ਨਵਾਂ ਪਲਾਨ
Saturday, Apr 12, 2025 - 01:34 PM (IST)

ਜਲੰਧਰ (ਖੁਰਾਣਾ)–ਸ਼ਹਿਰ ਵਿਚ ਵਧਦੇ ਟ੍ਰੈਫਿਕ ਅਤੇ ਘਟਦੀਆਂ ਪਾਰਕਿੰਗ ਸਹੂਲਤਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਮੇਅਰ ਵਿਨੀਤ ਧੀਰ ਨੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਯੋਜਨਾ ਤਹਿਤ ਨਗਰ ਨਿਗਮ ਦੇ ਜ਼ੋਨ ਦਫ਼ਤਰਾਂ ਦੀ ਜ਼ਮੀਨ ’ਤੇ ਪਬਲਿਕ ਪਾਰਕਿੰਗ ਪਲੇਸ ਵਿਕਸਿਤ ਕੀਤੇ ਜਾਣਗੇ।
ਮੇਅਰ ਨੇ ਦੱਸਿਆ ਕਿ ਮਾਡਲ ਟਾਊਨ, ਲਾਲ ਰਤਨ, ਪ੍ਰਤਾਪ ਬਾਗ, ਬਬਰੀਕ ਚੌਂਕ ਅਤੇ ਮਦਨ ਫਲੋਰ ਮਿੱਲ ਜ਼ੋਨ ਵਿਚ ਸਥਿਤ ਨਿਗਮ ਦਫ਼ਤਰਾਂ ਦੀ ਜ਼ਮੀਨ ’ਤੇ ਬੀ. ਓ. ਟੀ. (ਬਿਲਡ-ਆਪ੍ਰੇਟ-ਟਰਾਂਸਫਰ) ਮਾਡਲ ਦੇ ਆਧਾਰ ’ਤੇ ਬਹੁਮੰਜ਼ਿਲਾ ਪਾਰਕਿੰਗ ਬਣਾਈ ਜਾਵੇਗੀ। ਇਨ੍ਹਾਂ ਪਾਰਕਿੰਗ ਸਥਾਨਾਂ ਦੀ ਸਭ ਤੋਂ ਉਪਰਲੀ ਮੰਜ਼ਿਲ ’ਤੇ ਨਗਰ ਨਿਗਮ ਦੇ ਦਫਤਰ ਸਥਾਪਤ ਕੀਤੇ ਜਾਣਗੇ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਵੱਡਾ ਝਟਕਾ! ਖੜ੍ਹੀ ਹੋ ਗਈ ਵੱਡੀ ਮੁਸੀਬਤ
ਮੇਅਰ ਵਿਨੀਤ ਧੀਰ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਨਾ ਸਿਰਫ਼ ਸ਼ਹਿਰ ਦੀ ਪਾਰਕਿੰਗ ਸਮੱਸਿਆ ਦਾ ਹੱਲ ਹੋਵੇਗਾ, ਸਗੋਂ ਨਗਰ ਨਿਗਮ ਨੂੰ ਵੀ ਵਾਧੂ ਆਮਦਨ ਪ੍ਰਾਪਤ ਹੋਵੇਗੀ। ਉਨ੍ਹਾਂ ਦੇ ਇਸ ਸੁਝਾਅ ’ਤੇ ਨਗਰ ਨਿਗਮ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਪਾਰਕਿੰਗ ਪ੍ਰਾਜੈਕਟ ਲਈ ਅਨੁਮਾਨਿਤ ਲਾਗਤ (ਐਸਟੀਮੇਟ) ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਹ ਕਦਮ ਸ਼ਹਿਰ ਵਾਸੀਆਂ ਲਈ ਰਾਹਤ ਭਰਿਆ ਹੋ ਸਕਦਾ ਹੈ ਕਿਉਂਕਿ ਜਲੰਧਰ ਵਿਚ ਪਾਰਕਿੰਗ ਦੀ ਘਾਟ ਕਾਰਨ ਲੋਕਾਂ ਨੂੰ ਅਕਸਰ ਵਾਹਨ ਖੜ੍ਹੇ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲੇ ਦਾ ਮਾਮਲਾ: ਪੁਲਸ ਤੋਂ ਅੱਤਵਾਦੀ 10 ਕਦਮ ਅੱਗੇ, NIA ਨੇ ਸਾਂਭਿਆ ਮੋਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e