ਜਲੰਧਰ ਦੇ ਇਸ ਏਰੀਏ ''ਚ ਕੂੜੇ ਨਾਲ ਭਰੀ ਨਹਿਰ ਤੋਂ ਲੋਕ ਹੋ ਰਹੇ ਪ੍ਰੇਸ਼ਾਨ

Tuesday, Apr 29, 2025 - 12:44 PM (IST)

ਜਲੰਧਰ ਦੇ ਇਸ ਏਰੀਏ ''ਚ ਕੂੜੇ ਨਾਲ ਭਰੀ ਨਹਿਰ ਤੋਂ ਲੋਕ ਹੋ ਰਹੇ ਪ੍ਰੇਸ਼ਾਨ

ਜਲੰਧਰ (ਕੁੰਦਨ, ਪੰਕਜ)- ਜਲੰਧਰ ਸ਼ਹਿਰ ਨੂੰ ਸਮਾਰਟ ਬਣਾਉਣ ਦਾ ਸੁਪਨਾ ਜੋ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ, ਉਹ ਅਧੂਰਾ ਜਾਪਦਾ ਹੈ। ਇਸਦੀ ਇੱਕ ਉਦਾਹਰਣ ਬਸਤੀ ਬਾਵਾਖੇਲ ਦੀ ਨਹਿਰ ਹੈ ਜੋ ਕਦੇ ਸਾਫ਼ ਸੀ, ਪਰ ਅੱਜ ਇਸਦੀ ਹਾਲਤ ਖ਼ਰਾਬ ਹੈ। 

ਸਰਕਾਰਾਂ ਨੇ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਹੈ ਪਰ ਉਨ੍ਹਾਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਹਿਰ ਦੇ ਅੰਦਰ ਪਿਆ ਕੂੜਾ ਸਾਫ਼ ਦੇਖਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਨਹਿਰ 'ਤੇ ਬਣੇ ਪੁਲ ਦੀ ਵੀ ਕਈ ਸਾਲਾਂ ਤੋਂ ਮੁਰੰਮਤ ਨਹੀਂ ਕੀਤੀ ਗਈ ਹੈ।  ਇਸ ਨਹਿਰ ਦੀ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਨੂੰ ਸਮਾਰਟ ਬਣਾਉਣ ਦਾ ਸੁਪਨਾ ਜੋ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ, ਪੂਰਾ ਹੋ ਸਕੇ।
 


author

Shivani Bassan

Content Editor

Related News