ਪੰਜਾਬ ਦੇ ਨੌਜਵਾਨਾਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਖ਼ੁਦ ਟਵੀਟ ਕਰਕੇ ਦਿੱਤੀ ਇਹ ਖ਼ੁਸ਼ਖਬਰੀ
Thursday, Oct 06, 2022 - 10:23 AM (IST)
ਚੰਡੀਗੜ੍ਹ : ਪੰਜਾਬ ਪੁਲਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸੂਬਾ ਸਰਕਾਰ ਵੱਲੋਂ ਵੱਡੀ ਖ਼ੁਸ਼ਖ਼ਬਰੀ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਸਰਕਾਰ ਪੁਲਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਆਮ ਆਦਮੀ ਪਾਰਟੀ ਦਾ ਪਹਿਲਾ ਟੀਚਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ।
ਇਹ ਵੀ ਪੜ੍ਹੋ : ਮੈਕਸੀਕੋ ਦੇ ਸਿਟੀ ਹਾਲ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਮੇਅਰ ਸਮੇਤ 18 ਲੋਕਾਂ ਦੀ ਮੌਤ
ਉਨ੍ਹਾਂ ਕਿਹਾ ਕਿ ਹੁਣ ਪੁਲਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ, ਜਿਸ ਦਾ ਵੇਰਵਾ ਲੋਕਾਂ ਨਾਲ ਸਾਂਝਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਕ ਗਾਰੰਟੀ ਹੈ ਕਿ ਇਹ ਸਾਰੀ ਭਰਤੀ ਮੈਰਿਟ ਆਧਾਰ 'ਤੇ ਅਤੇ ਬਿਨਾ ਰਿਸ਼ਵਤ ਜਾਂ ਕਿਸੇ ਦੀ ਸਿਫ਼ਾਰਿਸ਼ ਤੋਂ ਹੋਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੀ ਮੌਤ, ਟਾਂਡਾ ਰਹਿੰਦਾ ਪਰਿਵਾਰ ਡੂੰਘੇ ਸਦਮੇ 'ਚ
ਪੰਜਾਬ ਪੁਲਸ ਦੀ ਭਰਤੀ ਦਾ ਵੇਰਵਾ
ਕਾਂਸਟੇਬਲ (ਇੰਟੈਜੀਲੈਂਸ ਅਤੇ ਜਾਂਚ ਕਾਡਰ) ਦੀਆਂ 1156 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 14-10-2022 ਹੈ।
ਹੈੱਡ ਕਾਂਸਟੇਬਲ (ਜਾਂਚ ਕਾਡਰ) ਦੀਆਂ 787 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 15-10-2022 ਨੂੰ ਹੋਵੇਗੀ।
ਸਬ ਇੰਸਪੈਕਟਰ (ਜਾਂਚ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਹਥਿਆਰਬੰਦ ਪੁਲਸ ਕਾਡਰ) ਦੀਆਂ 560 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 16-10-2022 ਨੂੰ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ