PGI ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਆਮ ਹੋ ਗਏ ਹਾਲਾਤ
Saturday, Oct 19, 2024 - 10:58 AM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ 'ਚ ਸ਼ੁੱਕਰਵਾਰ ਤੋਂ ਸਥਿਤੀ ਆਮ ਵਾਂਗ ਹੋ ਗਈ ਹੈ। ਕਰੀਬ ਇੱਕ ਹਫ਼ਤੇ ਤੋਂ ਆਊਟਸੋਰਸ ਕਾਮਿਆਂ ਦੀ ਹੜਤਾਲ ਕਾਰਨ ਕੰਮਕਾਜ ’ਤੇ ਕਾਫੀ ਅਸਰ ਪਿਆ। ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਸੀ। ਇਸ ਦੇ ਨਾਲ ਹੀ ਇਲੈਕਟਿਵ ਸਰਜਰੀਆਂ ਵੀ ਟਾਲ ਦਿੱਤੀਆਂ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇੱਕ ਦਿਨ ਪਹਿਲਾਂ ਹੜਤਾਲ ਖ਼ਤਮ ਹੋਣ ਤੋਂ ਬਾਅਦ ਨਵੇਂ ਮਰੀਜ਼ਾਂ ਦੇ ਕਾਰਡ ਵੀ ਬਣਾਏ ਗਏ।
ਇਹ ਵੀ ਪੜ੍ਹੋ : ਪਤਨੀ ਨੂੰ ਖ਼ਰਚਾ ਦੇਣ ਦੇ ਕੇਸ 'ਚ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
ਸ਼ੁੱਕਰਵਾਰ ਨੂੰ ਨਵੀਂ ਓ. ਪੀ. ਡੀ. ਵਿਚ 8198 ਮਰੀਜ਼ ਰਜਿਸਟਰਡ ਹੋਏ। ਪੀ. ਜੀ. ਆਈ ਮੈਡੀਕਲ ਸੁਪਰੀਡੈਂਟ ਡਾਕਟਰ ਵਿਪਨ ਕੌਸ਼ਲ ਅਨੁਸਾਰ ਹੁਣ ਸਥਿਤੀ ਪਹਿਲਾਂ ਵਰਗੀ ਹੋ ਗਈ ਹੈ। ਪਹਿਲਾਂ ਦੀ ਤਰ੍ਹਾਂ ਮਰੀਜ਼ਾਂ ਦੀ ਦੇਖਭਾਲ ਨੂੰ ਬਣਾਈ ਰੱਖਣ 'ਤੇ ਧਿਆਨ ਦਿੱਤਾ ਜਾਂਦਾ ਹੈ। ਰੱਦ ਕੀਤੀਆਂ ਸੇਵਾਵਾਂ ਨੂੰ ਜਲਦੀ ਹੀ ਆਮ ਵਾਂਗ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸ਼ਾਮ 4 ਵਜੇ ਤੱਕ 155 ਸਰਜਰੀਆਂ
ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਓ. ਪੀ. ਡੀ. ਵਿਚ 8198 ਮਰੀਜ਼ ਦੇਖੇ ਗਏ। ਇਸ ਦੇ ਨਾਲ ਹੀ 155 ਇਲੈਕਟਿਵ ਸਰਜਰੀਆਂ ਹੋਈਆਂ। ਐਮਰਜੈਂਸੀ ਓ. ਪੀ. ਡੀ ਵਿਚ 155 ਨਵੇਂ ਮਰੀਜ਼ ਦਾਖਲ ਹੋਏ। ਟਰਾਮਾ ਵਿਚ 16 ਨਵੇਂ ਮਰੀਜ਼ ਆਏ। 127 ਇਨਡੋਰ ਮਰੀਜ਼ ਦਾਖਲ ਕੀਤੇ ਗਏ। 75 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ, ਮੌਸਮ ਨੂੰ ਲੈ ਕੇ ਆਈ ਵੱਡੀ Update
8 ਡਿਲੀਵਰੀਆਂ ਕੀਤੀਆਂ ਗਈਆਂ। ਕੈਂਸਰ ਦੇ 147 ਮਰੀਜ਼ਾਂ ਨੂੰ ਕੀਮੋਥੈਰੇਪੀ ਦਿੱਤੀ ਗਈ। ਪੀ. ਜੀ. ਆਈ ਵਿਚ ਹੜਤਾਲ ਤੋਂ ਪਹਿਲਾਂ, ਰੋਜ਼ਾਨਾ 450 ਤੋਂ 500 ਇਲੈਕਟਿਵ ਅਤੇ ਐਮਰਜੈਂਸੀ ਸਰਜਰੀਆਂ ਕੀਤੀਆਂ ਜਾਂਦੀਆਂ ਸਨ। ਹੜਤਾਲ ਦੌਰਾਨ ਸਿਰਫ 20 ਦੇ ਕਰੀਬ ਸਰਜਰੀਆਂ ਹੋ ਰਹੀਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8