CBSE ਵਿਦਿਆਰਥੀਆਂ ਲਈ ਚੰਗੀ ਖ਼ਬਰ, ਇਸ ਵਿੱਦਿਅਕ ਸੈਸ਼ਨ ਤੋਂ ਘਟੇਗਾ ਪੜ੍ਹਾਈ ਦਾ ਬੋਝ!
Tuesday, Mar 21, 2023 - 03:03 AM (IST)
ਲੁਧਿਆਣਾ (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨਵੇਂ ਵਿੱਦਿਅਕ ਸੈਸ਼ਨ 2023-24 ਤੋਂ ਐੱਨ. ਸੀ. ਈ. ਆਰ. ਟੀ. ਦਾ ਸਿਲੇਬਸ ਕਲਾਸ 9ਵੀਂ ਤੋਂ 12ਵੀਂ ਦੇ ਲਈ ਘਟਾ ਸਕਦਾ ਹੈ। ਮੀਡੀਆ ਰਿਪੋਰਟਸ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਸ਼ਿਆਂ ਦਾ ਸਿਲੇਬਸ ਘਟਾਇਆ ਜਾਵੇਗਾ, ਉਨ੍ਹਾਂ ’ਚ ਇਤਿਹਾਸ, ਭੂਗੋਲ, ਅੰਗ੍ਰੇਜ਼ੀ ਅਤੇ ਹਿੰਦੀ ਸ਼ਾਮਲ ਰਹਿਣਗੇ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਦਾ ਸਿਲੇਬਸ ਘਟਾਇਆ ਜਾ ਸਕਦਾ ਹੈ। ਸੀ. ਬੀ. ਐੱਸ. ਈ. 22 ਸੂਬਿਆਂ ਵਿਚ ਐੱਨ. ਸੀ. ਈ. ਆਰ. ਟੀ. ਸਿਲੇਬਸ ਤੋਂ ਪੜ੍ਹਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਣਾ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ, 'ਬਾਕਸਰ' ਸਿਰ ਸੀ ਲੱਖ ਰੁਪਏ ਦਾ ਇਨਾਮ
ਸਿਲੇਬਸ ’ਚੋਂ ਜ਼ਿਆਦਾਤਰ ਉਹ ਟਾਪਿਕ ਹਟਾਏ ਜਾਣਗੇ, ਜੋ ਕਿ ਕਿਸੇ ਅਧਿਐਨ ਤਹਿਤ ਵੀ ਕਵਰ ਹੁੰਦੇ ਹਨ ਅਤੇ ਦੁਹਰਾਏ ਜਾਣ ਵਾਲੇ ਮੰਨੇ ਜਾਂਦੇ ਹਨ। ਸੀ. ਬੀ. ਐੱਸ. ਈ. ਬੋਰਡ ਵਲੋਂ ਸਿਲੇਬਸ ਘਟਾਉਣ ਦੀ ਜਾਣਕਾਰੀ ਜਲਦ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਸਿਲੇਬਸ ਘਟਾਉਣ ਲਈ ਐੱਨ. ਸੀ. ਈ. ਆਰ. ਟੀ. ਅਤੇ ਸੀ. ਬੀ. ਐੱਸ. ਈ. ਬੋਰਡ ਦੇ ਮਾਹਿਰਾਂ ਨੇ 9ਵੀਂ ਤੋਂ 12ਵੀਂ ਦੇ ਪਾਠਕ੍ਰਮ ’ਚ ਕਟੌਤੀ ਲਈ ਪਲਾਨ ਬਣਾਇਆ ਹੈ। ਸਿਲੇਬਸ ਘਟਾਉਣ ਵਾਲੀ ਕਮੇਟੀ ਨੇ ਵੱਖ-ਵੱਖ ਸੂਬਿਆਂ, ਸਕੂਲਾਂ ਵਿਚ ਮੈਨੇਜਮੈਂਟ, ਮਾਪਿਆਂ, ਮਾਹਿਰਾਂ ਅਤੇ ਅਧਿਆਪਕਾਂ ਦੇ ਸੁਝਾਅ ਲਏ ਹਨ।
ਇਹ ਖ਼ਬਰ ਵੀ ਪੜ੍ਹੋ - ਭਾਰਤ-ਨੇਪਾਲ ਦੇ ਤੀਰਥ-ਅਸਥਾਨਾਂ ਦੀ ਯਾਤਰਾ ਕਰਵਾਏਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਪੂਰਾ ਵੇਰਵਾ
ਪਿਛਲੇ ਸਾਲ ਵੀ ਘੱਟ ਕੀਤੇ ਗਏ ਸਨ ਟਾਪਿਕ
ਬੋਰਡ ਹਾਰ ਸਾਲ ਸਿਲੇਬਸ ’ਚ ਕੁਝ ਜੋੜਦਾ ਜਾਂ ਕੁਝ ਘਟਾਉਂਦਾ ਹੀ ਹੈ। ਇਹ ਸਾਰੇ ਬਦਲਾਅ ਵਿਦਿਆਰਥੀਆਂ ਦੀ ਬਿਹਤਰੀ ਲਈ ਜਾਂਦੇ ਹਨ। ਪਾਠਕ੍ਰਮ ਘਟਾਉਣ ਦਾ ਫੈਸਲਾ 50 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਲਈ ਮਹੱਤਵਪੂਰਨ ਹੋਵੇਗਾ। ਸਿਲੇਬਸ ਘੱਟ ਹੋਣਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਚੰਗਾ ਅਸਰ ਪਾਵੇਗਾ। ਸਿਲੇਬਸ ਘਟ ਜਾਣ ਤੋਂ ਬਾਅਦ ਵਿਦਿਆਰਥੀ ਨਵੇਂ ਸਿਲੇਬਸ ’ਚੋਂ ਪੜ੍ਹਾਈ ਕਰ ਸਕਣਗੇ। ਉਨ੍ਹਾਂ ਦਾ ਕਰੀਕੁਲਮ ਅਤੇ ਐਗਜ਼ਾਮ ਘਟੇ ਹੋਏ ਪਾਠਕ੍ਰਮ ਦੇ ਆਧਾਰ ’ਤੇ ਹੀ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।