ਫਿਰੋਜ਼ਪੁਰ: ਸੁਨਿਆਰੇ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ, ਪੁੱਤ ਨੇ ਮਾਰੀ ਨਹਿਰ ''ਚ ਛਾਲ, ਭਾਲ ਜਾਰੀ

Thursday, Dec 07, 2023 - 06:37 PM (IST)

ਫਿਰੋਜ਼ਪੁਰ: ਸੁਨਿਆਰੇ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ, ਪੁੱਤ ਨੇ ਮਾਰੀ ਨਹਿਰ ''ਚ ਛਾਲ, ਭਾਲ ਜਾਰੀ

ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਤੋਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਾਸੇ ਪਿਓ ਵੱਲੋਂ ਖੁਦਕੁਸ਼ੀ ਕੀਤੀ ਗਈ ਅਤੇ ਦੂਜੇ ਪਾਸੇ ਪੁੱਤਰ ਨੇ ਨਹਿਰ 'ਚ ਛਲਾਂਗ ਮਾਰ ਦਿੱਤੀ ਹੈ। ਜਾਣਕਾਰੀ ਮੁਤਾਬਰ ਬੁੱਧਵਾਰ ਸਵੇਰੇ ਫਿਰੋਜ਼ਪੁਰ ਸ਼ਹਿਰ ਵਿਚ ਦੇ ਇਕ ਸੁਨਿਆਰੇ ਰਜਿੰਦਰ ਧਵਨ ਉਰਫ ਬਿੱਲੂ ਸੁਨਿਆਰਾ ਵਾਸੀ ਪੋਸਟ ਆਫਿਸ ਸਟਰੀਟ ਪੁਰਾਣਾ ਬਾਜ਼ਾਰ ਵੱਲੋਂ  ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਨਿਆਰੇ ਰਜਿੰਦਰ ਧਵਨ ਉਰਫ ਬਿੱਲੂ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਹੈ। ਜਦੋਂ ਕਿ ਉਸ ਦੇ ਕਰੀਬ 30 ਸਾਲ ਦੇ ਬੇਟੇ ਰਾਹੁਲ ਧਵਨ ਨੇ ਫਿਰੋਜ਼ਪੁਰ ਕੁਲਗੜੀ ਦੇ ਕੋਲ ਨਹਿਰ ’ਚ ਛਲਾਂਗ ਮਾਰ ਦਿੱਤੀ ਹੈ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਹਾਲਾਂਕਿ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਘਰੇਲੂ ਕਲਾ-ਕਲੇਸ਼ ਵਜ੍ਹਾ ਦੱਸੀ ਜਾ ਰਹੀ ਹੈ। ਰਾਹੁਲ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਗੋਤਾਖੋਰ ਲੱਗੇ ਹੋਏ ਹਨ ਅਤੇ ਪਰਿਵਾਰਿਕ ਮੈਂਬਰ ਵੀ ਨਹਿਰ ’ਤੇ ਹੀ ਮੌਜੂਦ ਹਨ ਪਰ ਅਜੇ ਤੱਕ ਉਸਦਾ ਕੋਈ ਸੁਰਾਗ ਨਹੀਂ ਲੱਗਾ। ਇਸ ਘਟਨਾ ਨੂੰ ਲੈ ਕੇ ਪੁਲਸ ਵਲੋਂ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਫਿਰੋਜ਼ਪੁਰ ’ਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ ।

ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News