ਸੁਨਿਆਰੇ ਦੀ ਦੁਕਾਨ ’ਚ ਵਾਪਰੀ ਘਟਨਾ : ਢਾਈ ਕਿਲੋ ਸੋਨਾ ਤੇ ਡੇਢ ਲੱਖ ਰੁਪਏ ਦੀ ਨਕਦ ਚੋਰੀ

Saturday, Jan 15, 2022 - 10:54 AM (IST)

ਸੁਨਿਆਰੇ ਦੀ ਦੁਕਾਨ ’ਚ ਵਾਪਰੀ ਘਟਨਾ : ਢਾਈ ਕਿਲੋ ਸੋਨਾ ਤੇ ਡੇਢ ਲੱਖ ਰੁਪਏ ਦੀ ਨਕਦ ਚੋਰੀ

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) - ਜੰਡਿਆਲਾ ਗੁਰੂ ਵਿਖੇ ਸੁਨਿਆਰੇ ਦੀ ਦੁਕਾਨ ਤੋਂ ਢਾਈ ਕਿਲੋ ਸੋਨਾ ਤੇ ਡੇਢ ਲੱਖ ਨਕਦ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਸਾਗਰ ਜਿਊਲਰਜ਼ ਦੀ ਮਾਲਕਨ ਭਾਵਨਾ ਅਤੇ ਸੁਨਿਆਰਾ ਸਾਗਰ ਪੁੱਤਰ ਭੁਪਿੰਦਰ ਕੁਮਾਰ ਵਾਸੀ ਦਰਸ਼ਨੀ ਬਾਜ਼ਾਰ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ’ਤੇ ਪਾਲਿਸ਼ ਦਾ ਕੰਮ ਕਰਨ ਵਾਲਾ ਵਿਅਕਤੀ ਢਾਈ ਕਿਲੋ ਸੋਨਾ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ, ਜਿਸ ਦੀ ਔਸਤਨ ਕੀਮਤ ਲਗਭਗ ਡੇਢ ਕਰੋੜ ਰੁਪਏ ਦੱਸੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

ਉਨ੍ਹਾਂ ਦੱਸਿਆ ਅੱਜ ਸਵੇਰੇ 8 ਵਜੇ ਨਜ਼ਦੀਕ ਦੁਕਾਨਦਾਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਜਿੰਦਰੇ ਖੁੱਲ੍ਹੇ ਹੋਏ ਹਨ। ਉਨ੍ਹਾਂ ਨੇ ਜਦੋਂ ਮੌਕੇ ਆ ਕੇ ਵੇਖਿਆ ਤਾਂ ਪਤਾ ਲੱਗਾ ਕਿ ਦੁਕਾਨ ’ਤੇ ਇਕ ਨੌਜਵਾਨ ਅਨਿਕੇਤ ਜੋ ਗਹਿਣਿਆਂ ਨੂੰ ਪਾਲਿਸ਼ ਦਾ ਕੰਮ ਕਰਦਾ ਸੀ, ਉਸ ਨੇ ਦੁਕਾਨ ਦੀਆਂ ਚਾਬੀਆਂ ਸੇਫ ਸਣੇ ਰਾਤ ਘਰ ਜਾਣ ਸਮੇਂ ਫੜਾ ਦਿੱਤੀਆਂ ਸਨ ਪਰ ਚਾਬੀਆਂ ਵਾਲੇ ਬੈਗ ’ਚ ਚਾਬੀਆਂ ਨਹੀਂ ਸਨ। ਉਸ ਨੇ ਧੋਖੇ ਨਾਲ ਬੈਗ ’ਚ ਕੋਈ ਹੋਰ ਭਾਰੀ ਸਾਮਾਨ ਪਾ ਕੇ ਚਾਬੀਆਂ ਵਾਲਾ ਬੈਗ ਫੜਾ ਦਿੱਤਾ। ਇਸ ਘਟਨਾ ਦੀ ਸੂਚਨਾ ਦੁਕਾਨਦਾਰਾਂ ਵਲੋਂ ਪੁਲਸ ਨੂੰ ਦੇ ਦਿੱਤੀ ਗਈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਉਨ੍ਹਾਂ ਦੱਸਿਆ ਕਿ ਅਨਿਕੇਤ ਵਾਸੀ ਮਹਾਰਾਸ਼ਟਰ ਜੋ ਕਿ ਲਗਭਗ ਢਾਈ-ਤਿੰਨ ਕਿਲੋ ਸੋਨਾ ਅਤੇ ਡੇਢ ਲੱਖ ਰੁਪਏ ਨਕਦੀ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਉਹ ਲੱਗੇ ਸੀ. ਸੀ. ਟੀ. ਵੀ. ਕੈਮਰਾ ਦਾ ਡੀ. ਵੀ. ਆਰ. ਵੀ ਲੈ ਗਿਆ ਹੈ। ਐੱਸ. ਐਚ. ਓ. ਬਲਕਾਰ ਸਿੰਘ ਨੇ ਦੱਸਿਆ ਕਿ ਸਾਗਰ ਜਿਊਲਰਜ਼ ਦੀ ਮਾਲਕਨ ਵੱਲੋਂ ਦਿੱਤੀ ਦਰਖ਼ਾਸਤ ਮੁਤਾਬਕ ਇਨ੍ਹਾਂ ਦੀ ਦੁਕਾਨ ਤੋਂ ਲਗਭਗ ਢਾਈ ਤਿੰਨ ਕਿਲੋ ਸੋਨਾ ਅਤੇ ਨਕਦੀ ਰੁਪਏ ਸੁਨਿਆਰੇ ਪਾਲਿਸ਼ ਦਾ ਕੰਮ ਕਰਨ ਵਾਲਾ ਅਨਿਕੇਤ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

 


author

rajwinder kaur

Content Editor

Related News