ਸੁਨਿਆਰੇ ਦੀ ਦੁਕਾਨ ''ਤੇ ਵਾਰਦਾਤ ਕਰਨ ਵਾਲਾ ਗੱਡੀ ਸਣੇ ਕਾਬੂ
Wednesday, Apr 02, 2025 - 07:39 PM (IST)

ਸਮਰਾਲਾ (ਬਿਪਿਨ) : ਸਮਰਾਲਾ ਦੇ ਖੰਨਾ ਰੋਡ ਤੇ 24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਦਾ ਡੱਬਾ ਲੈ ਕੇ ਫਰਾਰ ਹੋਏ ਨੌਸਰਬਾਜ਼ ਨੂੰ ਸਮਰਾਲਾ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਸੁਨਿਆਰੇ ਦੀ ਦੁਕਾਨ ਤੋਂ ਨੌਸਰਬਾਜ਼ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋਇਆ ਸੀ। ਪੁਲਸ ਵੱਲੋਂ ਉਸਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਇਸ ਸਬੰਧ ਵਿੱਚ ਸਮਰਾਲਾ ਪੁਲਸ ਦੇ ਡੀਐੱਸਪੀ ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਦੋਸ਼ੀ ਦੀ ਪਛਾਣ ਇਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਹੋਈ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਜਿਹੜੀ ਗੱਡੀ ਵਿੱਚ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਲਗਾਈ ਹੋਈ ਸੀ। ਦੋਸ਼ੀ ਇਫਜੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਨੇ ਇਹ ਸੋਨੇ ਦੀਆਂ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਰਾਹੀ ਸ਼ੇਖ ਅਲੀਆ ਜੋ ਸ਼ਰਾਫਾ ਬਾਜ਼ਾਰ ਲੁਧਿਆਣੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ, ਉਸ ਨੂੰ ਦਿੱਤੀਆਂ ਸਨ ਅਤੇ ਇਹ ਸੋਨਾ 34 ਗ੍ਰਾਮ ਰਕਮ 3 ਲੱਖ 5200 ਰੁਪਏ ਦਾ ਹੋਇਆ ਸੀ, ਜੋ ਦੋਸ਼ੀ ਨੇ ਹਾਸਲ ਕੀਤੇ ਸਨ। ਪੁਲਸ ਵੱਲੋਂ ਦੋ ਲੱਖ ਰੁਪਏ ਅਤੇ ਚੋਰੀ ਕੀਤੇ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਏ ਹਨ। ਪੁਲਸ ਵੱਲੋਂ ਦੋਸ਼ੀ ਦੀ ਰਿਮਾਂਡ ਲੈਣ ਤੋਂ ਬਾਅਦ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8