ਚੋਰੀ ਹੋਏ 100 ਤੋਲੇ ਸੋਨੇ ’ਚੋਂ 52 ਤੋਲੇ ਬਰਾਮਦ, 2 ਗ੍ਰਿਫਤਾਰ

Tuesday, Sep 14, 2021 - 02:06 AM (IST)

ਚੋਰੀ ਹੋਏ 100 ਤੋਲੇ ਸੋਨੇ ’ਚੋਂ 52 ਤੋਲੇ ਬਰਾਮਦ, 2 ਗ੍ਰਿਫਤਾਰ

ਬਠਿੰਡਾ(ਸੁਖਵਿੰਦਰ)- ਮੌੜ ਮੰਡੀ ਨਿਵਾਸੀ ਦੀਪਕ ਗਰਗ ਦੇ ਘਰੋਂ 100 ਤੋਲੇ ਸੋਨਾ ਚੋਰੀ ਕਰਨ ਦੇ ਦੋਸ਼ ਵਿਚ ਪੁਲਸ ਨੇ 2 ਮੁਲਜ਼ਮਾਂ ਪਵਨ ਕੁਮਾਰ ਅਤੇ ਨਟਵਰ ਲਾਲ ਵਾਸੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਚੋਰੀ ਕੀਤਾ 52 ਤੋਲੇ ਸੋਨਾ ਬਰਾਮਦ ਕੀਤਾ ਹੈ। ਤੀਜੇ ਮੁਲਜ਼ਮ ਸੋਨੂੰ ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਅੰਮਿ੍ਰਤਸਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼, ਇਕ ਕਾਬੂ
ਬਠਿੰਡਾ ਰੇਂਜ ਦੇ ਆਈ. ਜੀ. ਜਸਕਰਨ ਸਿੰਘ ਨੇ ਦੱਸਿਆ ਕਿ 24 ਅਗਸਤ ਦੀ ਅੱਧੀ ਰਾਤ ਨੂੰ ਚੋਰਾਂ ਨੇ ਮੌੜ ਮੰਡੀ ਵਾਸੀ ਦੀਪਕ ਗਰਗ ਦੇ ਘਰੋਂ 100 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਲਈ ਸੀ, ਜਿਸ ਤੋਂ ਬਾਅਦ ਪੁਲਸ ਥਾਣਾ ਮੌੜ ਨੇ ਪੀੜਤ ਦੀਪਕ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਪਿਛਲੇ ਦਿਨੀਂ ਮੁਲਜ਼ਮ ਪਵਨ ਅਤੇ ਨਟਵਰ ਲਾਲ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 52 ਤੋਲਾ ਸੋਨਾ ਬਰਾਮਦ ਕੀਤਾ। ਮੁਲਜ਼ਮਾਂ ਨੇ ਦੱਸਿਆ ਕਿ 48 ਤੋਲੇ ਸੋਨਾ ਉਨ੍ਹਾਂ ਦੇ ਤੀਜੇ ਸਾਥੀ ਸੋਨੂੰ ਕੋਲ ਹੈ।


author

Bharat Thapa

Content Editor

Related News