ਦੁਬਈ ਤੋਂ ਅੰਮ੍ਰਿਤਸਰ ਆਈ ਵੰਦੇ ਮਾਤਰਮ ਉਡਾਣ ਦੀ ਸੀਟ ਹੇਠੋਂ 51 ਲੱਖ ਦਾ ਸੋਨਾ ਜ਼ਬਤ

9/3/2020 12:38:56 AM

ਅੰਮ੍ਰਿਤਸਰ,(ਨੀਰਜ)- ਕੋਰੋਨਾ ਮਹਾਮਾਰੀ ਦਰਮਿਆਨ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਵੰਦੇ ਮਾਤਰਮ ਉਡਾਣ ਕਈ ਮਹੀਨਿਆਂ ਤੋਂ ਸਮੱਗਲਿੰਗ ਦਾ ਜ਼ਰੀਆ ਬਣਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਇਕ ਵਾਰ ਫਿਰ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ਦੀ ਸੀਟ ਹੇਠੋਂ ਇਕ ਕਿਲੋ ਸੋਨਾ ਜ਼ਬਤ ਕੀਤਾ ਹੈ, ਜਿਸਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 51 ਲੱਖ ਰੁਪਏ ਦੱਸੀ ਜਾ ਰਹੀ ਹੈ।
ਕਸਟਮ ਵਿਭਾਗ ਦੀ ਟੀਮ ਨੇ ਸੋਨੇ ਦੀ ਇਸ ਖੇਪ ਨੂੰ ਜਹਾਜ਼ ਦੇ ਅੰਦਰ ਜਾ ਕੇ ਇਕ ਅਜਿਹੀ ਸੀਟ ਦੇ ਹੇਠੋਂ ਜ਼ਬਤ ਕੀਤਾ ਹੈ, ਜਿਸ 'ਤੇ ਕੋਈ ਯਾਤਰੀ ਹੀ ਸਵਾਰ ਨਹੀਂ ਸੀ। ਆਖਿਰ ਇਕ ਉਡਾਣ ਦੇ ਅੰਦਰ ਸੀਟ ਦੇ ਹੇਠਾਂ ਇਕ ਕਿਲੋ ਸੋਨਾ ਕਾਲੀ ਟੇਪ 'ਚ ਕਿਸ ਨੇ ਲੁਕਾਇਆ ਅਤੇ ਕਿਵੇਂ ਲੁਕਾਇਆ, ਇਸਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਡੀ. ਆਰ. ਆਈ. ਦੀ ਟੀਮ ਨੇ ਬਦਨਾਮ ਸੋਨਾ ਸਮੱਗਲਰ ਰਾਜੂ ਤੋਂ ਅੰਮ੍ਰਿਤਸਰ ਆਈ ਇਕ ਉਡਾਣ ਦੀ ਸੀਟ ਹੇਠੋਂ 15 ਕਿਲੋ ਸੋਨਾ ਜ਼ਬਤ ਕੀਤਾ ਸੀ।


Deepak Kumar

Content Editor Deepak Kumar