ਮਾਝੇ ਦੀ ਧਰਤੀ ਬੱਲਪੁਰੀਆਂ ਵਿਖੇ ਗੋਲਡ ਕਬੱਡੀ ਕੱਪ 15 ਨੂੰ : ਬਾਬਾ ਇਕਬਾਲ ਸਿੰਘ

Monday, Mar 09, 2020 - 02:23 AM (IST)

ਮਾਝੇ ਦੀ ਧਰਤੀ ਬੱਲਪੁਰੀਆਂ ਵਿਖੇ ਗੋਲਡ ਕਬੱਡੀ ਕੱਪ 15 ਨੂੰ : ਬਾਬਾ ਇਕਬਾਲ ਸਿੰਘ

ਬਟਾਲਾ/ਜੈਂਤੀਪੁਰ (ਬੇਰੀ, ਹਰਬੰਸ)- ਮਾਝੇ ਦੀ ਧਰਤੀ ਪਿੰਡ ਬੱਲਪੁਰੀਆਂ (ਬਟਾਲਾ ਤੋਂ ਜੈਂਤੀਪੁਰ ਰੋਡ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਬੱਲਾਂ ਵਾਲਿਆਂ ਦੀ ਮਿੱਠੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਅਤੇ ਗੋਲਡ ਕਬੱਡੀ ਕੱਪ 15 ਮਾਰਚ ਨੂੰ ਸੰਤ ਬਾਬਾ ਇਕਬਾਲ ਸਿੰਘ ਬੱਲਾਂ ਵਾਲਿਆਂ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਤ ਬਾਬਾ ਇਕਬਾਲ ਸਿੰਘ ਜੀ ਬੱਲਾਂ ਵਾਲਿਆਂ ਨੇ ਦੱਸਿਆ ਕਿ ਜੋੜ ਮੇਲੇ ਵਾਲੇ ਦਿਨ ਸਵੇਰੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ ਅਤੇ ਸ਼ਾਮ ਸਮੇਂ ਪੰਜਾਬ ਦੀਆਂ 4 ਇੰਟਰਨੈਸ਼ਨਲ ਕਬੱਡੀ ਟੀਮਾਂ ਵਿਚਾਲੇ ਫਸਵੇਂ ਮੈਚ ਖੇਡੇ ਜਾਣਗੇ । ਜੇਤੂ ਟੀਮ ਨੂੰ ਢਾਈ ਲੱਖ ਰੁਪਏ ਅਤੇ ਗੋਲਡ ਕੱਪ, ਜਦਕਿ ਰਨਰਅਪ ਟੀਮ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਬੈਸਟ ਸਟਾਪਰ ਅਤੇ ਬੈਸਟ ਰੇਡਰ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਦੋ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਨੂੰ 2 ਬੁਲੇਟ ਮੋਟਰਸਾਈਕਲ ਵੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।  ਇਸ ਸਮੇਂ ਐੱਨ. ਆਰ. ਆਈ. ਮੁਖਤਾਰ ਸਿੰਘ ਬੁੱਲ੍ਹੋਵਾਲੀ ਕੈਨੇਡਾ, ਵਰਿੰਦਰ ਸਿੰਘ ਬੱਲ, ਚਿਤਰੰਜਨ ਸਿੰਘ ਬੱਲ, ਦਵਿੰਦਰਜੀਤ ਸਿੰਘ ਬੱਲਪੁਰੀਆਂ, ਜੱਸਾ ਬੁੱਲ੍ਹੋਵਾਲ, ਜਿੰਦ ਅੰਮੋਨੰਗਲ, ਪਰਮਜੀਤ ਸਿੰਘ ਭਿੰਡਰ ਯੂ. ਐੱਸ. ਏ., ਕੋਚ ਦਲਬੀਰ ਸਿੰਘ ਬੱਲ, ਯਾਦਵਿੰਦਰ ਸਿੰਘ ਬੱਲ, ਅਮਰਿੰਦਰ ਸਿੰਘ ਬੱਲ, ਕੋਚ ਅਜਮੇਰ ਸਿੰਘ, ਦਵਿੰਦਰ ਸਿੰਘ ਬੱਲ, ਸਤਿੰਦਰ ਸਿੰਘ ਬੱਲ, ਸਰਪੰਚ ਬਲਦੇਵ ਸਿੰਘ ਬੱਗਾ, ਬੱਬੂ ਰਜ਼ਾਦਾ, ਤਰਸੇਮ ਸਿੰਘ ਢਿੱਲੋਂ, ਕੰਵਲਜੀਤ ਸਿੰਘ ਰੋਜ਼ੀ ਬੱਲ, ਘੁੱਗੀ ਛਿੱਤ, ਬਲਬੀਰ ਸਿੰਘ ਮੱਤੇਵਾਲ, ਤਰਸੇਮ ਸਿੰਘ ਬੱਲਪੁਰੀਆਂ ਆਦਿ ਮੌਜੂਦ ਸਨ ।


author

Gurdeep Singh

Content Editor

Related News