ਵਿਹੜੇ ''ਚ ਘੂਕ ਸੁੱਤਾ ਪਰਿਵਾਰ, ਚੋਰ 22 ਤੋਲੇ ਸੋਨਾ ਲੈ ਉੱਡੇ

Sunday, Aug 25, 2019 - 12:19 PM (IST)

ਵਿਹੜੇ ''ਚ ਘੂਕ ਸੁੱਤਾ ਪਰਿਵਾਰ, ਚੋਰ 22 ਤੋਲੇ ਸੋਨਾ ਲੈ ਉੱਡੇ

ਚਮਿਆਰੀ (ਸੰਧੂ) : ਪਿੰਡ ਭੂਰੇ ਗਿੱਲ 'ਚ ਸਥਿਤ ਇਕ ਘਰ ਵਿਚ ਬੀਤੀ ਰਾਤ ਚੋਰ ਸੋਨਾ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੁਖੀ ਗੁਰਦੀਪ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਵਿਹੜੇ ਵਿਚ ਸੁੱਤੇ ਹੋਏ ਸਨ ਕਿ ਕੁਝ ਅਣਪਛਾਤੇ ਚੋਰ ਘਰ ਦੇ ਇਕ ਕਮਰੇ ਦੀ ਖਿੜਕੀ 'ਚ ਲੱਗੀ ਗਰਿੱਲ ਪੁੱਟ ਕੇ ਅੰਦਰ ਦਾਖਲ ਹੋ ਗਏ ਅਤੇ ਸਾਰੇ ਹੀ ਕਮਰਿਆਂ ਵਿਚ ਅਲਮਾਰੀਆਂ ਤੇ ਟਰੰਕ ਆਦਿ ਦੀ ਫਰੋਲਾ-ਫਰਾਲੀ ਕਰਨ ਉਪਰੰਤ ਕਰੀਬ 22 ਤੋਲੇ ਸੋਨਾ ਤੇ ਚਾਰ ਤੋਂ ਪੰਜ ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਕੇ ਲੈ ਗਏ ਹਨ। 

ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਕੇਵਲ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਸੋਨੇ ਦੇ ਗਹਿਣੇ ਪਏ ਹੋਏ ਸਨ। ਚੋਰੀ ਦੀ ਘਟਨਾ ਸਬੰਧੀ ਪਰਿਵਾਰ ਨੇ ਸਬੰਧਤ ਪੁਲਸ ਚੌਂਕੀ ਗੱਗੋਮਾਹਲ ਨੂੰ ਸੂਚਿਤ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਉਪਰੋਕਤ ਪਰਿਵਾਰ ਤੋਂ ਇਲਾਵਾ ਇਸੇ ਹੀ ਪਿੰਡ ਦੇ ਗੁਰਦੀਪ ਸਿੰਘ ਪੁੱਤਰ ਨਿਰੰਜਨ ਸਿੰਘ ਦੇ ਘਰ ਵੀ ਰਾਤ ਵੇਲੇ ਚੋਰ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਪਰ ਉਹ ਚੋਰੀ ਕਰਨ 'ਚ ਅਸਫਲ ਰਹੇ। ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਆਪਣੇ ਘਰਾਂ ਵਿਚ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।


author

Gurminder Singh

Content Editor

Related News