ਜੈਤੋ : ਦਿਨ-ਦਿਹਾੜੇ ਘਰ ''ਚੋਂ 16 ਤੋਲੇ ਸੋਨਾ ਤੇ 25000 ਦੀ ਨਕਦੀ ਚੋਰੀ
Tuesday, Mar 19, 2019 - 04:28 PM (IST)
ਜੈਤੋ (ਵਿਪਨ ਗੋਇਲ) : ਹਿੰਮਤਪੁਰਾ ਦੀ ਬਸਤੀ ਦੀਨਾ 'ਚ ਦਿਨ ਦਿਹਾੜੇ ਇਕ ਘਰ ਵਿਚ ਚੋਰ ਡਾਕਾ ਮਾਰ ਕੇ 16 ਤੋਲੇ ਸੋਨਾ ਅਤੇ 25000 ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਘਟਨਾ ਬਸਤੀ ਦੀਨਾ ਵਾਲੀ ਦੀ ਦੁੱਧ ਵਾਲੀ ਗਲੀ ਦੀ ਦੱਸੀ ਜਾ ਰਹੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਲੱਕੀ ਨੇ ਦੱਸਿਆ ਕਿ ਜਿਸ ਸਮੇਂ ਇਹ ਵਾਰਦਾਤ ਹੋਈ, ਉਸ ਸਮੇਂ ਘਰ ਵਿਚ ਉਸ ਦੀ ਛੋਟੀ ਬੇਟੀ ਅਤੇ ਮਾਤਾ ਸੀ। ਲੱਕੀ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਚੋਰੀ 3-4 ਸਾਲ ਪਹਿਲਾਂ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀ ਨੇ ਕੀਤੀ ਹੈ। ਲੱਕੀ ਨੇ ਕਿਹਾ ਕਿ ਉਸ ਦੀ ਦੁਕਾਨ 'ਤੇ ਇਕ ਵਿਅਕਤੀ ਕੰਮ ਕਰਦਾ ਸੀ, ਉਸੇ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਦੀ ਪਹਿਚਾਣ ਉਸ ਦੀ ਮਾਂ ਅਤੇ ਗੁਆਂਢੀਆਂ ਵਲੋਂ ਕਰ ਲਈ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।