ਪਿਪਲੇਸ਼ਵਰ ਮਹਾਦੇਵ ਮੰਦਰ ''ਚੋਂ ਗੋਲਕ ਚੋਰੀ

4/12/2018 2:25:57 AM

ਪਠਾਨਕੋਟ,  (ਆਦਿਤਿਆ)-  ਸਥਾਨਕ ਸੰਤ ਨਗਰ ਮੁਹੱਲੇ 'ਚ ਸਥਿਤ ਵਿਸ਼ਵਕਰਮਾ ਮੰਦਰ ਦੇ ਕੋਲ ਸਥਾਪਤ ਪਿਪਲੇਸ਼ਵਰ ਮਹਾਦੇਵ ਮੰਦਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਗੋਲਕ ਚੁੱਕ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਤਿਲਕ ਰਾਜ, ਪਰਵਿੰਦਰ ਕੁਮਾਰ, ਸੁਮਿਤ ਸ਼ਰਮਾ, ਪੰਮੀ ਭਾਟੀਆ ਤੇ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਬਰਸਾਤ ਦਾ ਫਾਇਦਾ ਚੁੱਕਦੇ ਹੋਏ ਚੋਰ ਮੰਦਰ ਵਿਚ ਪਈ ਗੋਲਕ ਚੁੱਕ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਗੋਲਕ 'ਚ  35 ਹਜ਼ਾਰ ਰੁਪਏ ਦੀ ਨਕਦੀ ਸੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਉਕਤ ਚੋਰਾਂ ਨੂੰ ਫੜ ਕੇ ਸਖਤ ਸਜ਼ਾ ਦਿਵਾਉਣ।