ਗੋਇੰਦਵਾਲ ਜੇਲ੍ਹ ਵੀਡੀਓ ਕਾਂਡ : ਜ਼ਮਾਨਤ 'ਤੇ ਬਾਹਰ ਆਏ ਜੇਲ੍ਹ ਅਧਿਕਾਰੀਆਂ 'ਤੇ ਫਿਰ ਹੋਈ ਕਾਰਵਾਈ

Tuesday, Mar 07, 2023 - 11:54 PM (IST)

ਗੋਇੰਦਵਾਲ ਜੇਲ੍ਹ ਵੀਡੀਓ ਕਾਂਡ : ਜ਼ਮਾਨਤ 'ਤੇ ਬਾਹਰ ਆਏ ਜੇਲ੍ਹ ਅਧਿਕਾਰੀਆਂ 'ਤੇ ਫਿਰ ਹੋਈ ਕਾਰਵਾਈ

ਤਰਨ ਤਾਰਨ: ਗੋਇੰਦਵਾਲ ਜੇਲ੍ਹ ਵੀਡੀਓ ਸਕੈਂਡਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵੀਡੀਓ ਸਕੈਂਡਲ 'ਚ ਗ੍ਰਿਫ਼ਤਾਰ 5 ਜੇਲ੍ਹ ਅਧਿਕਾਰੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਵੀਡੀਓ ਸਕੈਂਡਲ ਮਾਮਲੇ 'ਚ ਇਨ੍ਹਾਂ 5 ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਖ਼ਬਰ ਮਿਲੀ ਹੈ ਕਿ ਇਕ ਵਾਰ ਫਿਰ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਤਹਿਤ ਹੁਣ ਉਕਤ 5 ਅਫਸਰਾਂ ਸਮੇਤ ਕੁੱਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਨੌਕਰੀ ਦਿਵਾਉਣ ਬਦਲੇ ਰਿਸ਼ਵਤ ਲੈਣ ਵਾਲੇ 2 ਰੇਲਵੇ ਮੁਲਾਜ਼ਮਾਂ ਤੇ ਇਕ ਹੋਰ ਖ਼ਿਲਾਫ਼ ਪਰਚਾ ਦਰਜ

ਜ਼ਿਕਰਯੋਗ ਹੈ ਕਿ ਗੋਇੰਦਵਾਲ ਜੇਲ੍ਹ 'ਚ ਵੀਡੀਓ ਸਕੈਂਡਲ ਤੋਂ ਬਾਅਦ ਇਨ੍ਹਾਂ 5 ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਸੀ ਪਰ ਅਦਾਲਤ ਨੇ ਉਕਤ ਅਧਿਕਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹੁਣ ਖ਼ਬਰ ਮਿਲੀ ਹੈ ਕਿ ਹੁਣ ਇਸ ਪੂਰੇ ਮਾਮਲੇ 'ਚ ਇਕ ਵਾਰ ਫਿਰ ਉਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।


author

Mandeep Singh

Content Editor

Related News