ਰੱਬ ਆਸਰੇ ਚੱਲ ਰਿਹੈ ਬੈਂਕ ਦਾ ਏ. ਟੀ. ਐੱਮ.
Sunday, Jul 29, 2018 - 12:19 AM (IST)
ਸ਼ੇਰਪੁਰ, (ਅਨੀਸ਼)– ਬਰਨਾਲਾ ਰੋਡ ’ਤੇ ਸਥਿਤ ਇਕ ਬੈਂਕ ਦਾ ਏ. ਟੀ. ਐੱਮ. ਰੱਬ ਆਸਰੇ ਚੱਲ ਰਿਹਾ ਹੈ। ਉਦਯੋਗਪਤੀ ਕੁਮਾਰ ਜੀਵਨ ਨੇ ਦੱਸਿਆ ਕਿ ਅੱਜ ਜਦੋਂ ਉਹ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਲਈ ਗਏ ਤਾਂ ਗੇਟ ਖੁੱਲ੍ਹਾ ਪਿਆ ਸੀ ਅਤੇ ਅੰਦਰ ਕਾਗਜ਼ਾਂ ਦੇ ਢੇਰ ਲੱਗੇ ਹੋਏ ਸਨ ਤੇ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਸੀ। ਇਸ ਤੋਂ ਇਲਾਵਾ ਏ. ਟੀ. ਐੱਮ. ’ਚ ਲਾਇਆ ਗਿਆ ਏ. ਸੀ. ਵੀ ਬੰਦ ਪਿਆ ਸੀ। ਉਨ੍ਹਾਂ ਦੱਸਿਆ ਕਿ ਸਕਿਓਰਿਟੀ ਗਾਰਡ ਨਾ ਹੋਣ ਕਰ ਕੇ ਅਤੇ ਏ. ਟੀ. ਐੱਮ. ਦਾ ਗੇਟ ਖੁੱਲ੍ਹਾ ਹੋਣ ਕਰ ਕੇ ਕੋਈ ਵੀ ਘਟਨਾ ਵਾਪਰ ਸਕਦੀ ਹੈ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੇ ਬੈਂਕ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ।
