ਗੋਬਿੰਦ ਸਾਗਰ ਝੀਲ ਹਾਦਸਾ : ਪੀੜਤ ਪਰਿਵਾਰਾਂ ਦਾ ਸੂਬਾ ਸਰਕਾਰ ਵੱਲੋਂ ਐਲਾਨੀ 1-1 ਲੱਖ ਦੀ ਰਾਸ਼ੀ ਲੈਣ ਤੋਂ ਇਨਕਾਰ

Thursday, Aug 04, 2022 - 02:51 PM (IST)

ਗੋਬਿੰਦ ਸਾਗਰ ਝੀਲ ਹਾਦਸਾ : ਪੀੜਤ ਪਰਿਵਾਰਾਂ ਦਾ ਸੂਬਾ ਸਰਕਾਰ ਵੱਲੋਂ ਐਲਾਨੀ 1-1 ਲੱਖ ਦੀ ਰਾਸ਼ੀ ਲੈਣ ਤੋਂ ਇਨਕਾਰ

ਬਨੂੜ (ਗੁਰਪਾਲ) : ਬਨੂੜ ਦੇ ਵਾਰਡ ਨੰਬਰ-11 ਅਧੀਨ ਪੈਂਦੀ ਮੀਰਾ ਸ਼ਾਹ ਕਾਲੋਨੀ ਦੇ 7 ਨੌਜਵਾਨਾਂ ਦੀ ਊਨਾ ਦੀ ਗੋਬਿੰਦ ਸਾਗਰ ਝੀਲ ’ਚ ਡੁੱਬ ਕੇ ਮੌਤ ਹੋ ਜਾਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਐਲਾਨੀ ਗਈ ਗ੍ਰਾਂਟ ਨੂੰ ਨਾ ਲੈਣ ਦਾ ਐਲਾਨ ਕਰ ਦਿੱਤਾ ਹੈ। ਗੱਲਬਾਤ ਕਰਦਿਆਂ 65 ਸਾਲਾ ਬਜ਼ੁਰਗ ਸੁਰਜੀਤ ਰਾਮ ਤੇ ਉਸ ਦੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ’ਚ ਉਸ ਦੇ ਇਕ ਪੁੱਤਰ ਅਤੇ 3 ਪੋਤਰਿਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਗ੍ਰਾਂਟ ਐਲਾਨੀ ਗਈ ਹੈ, ਜਦੋਂ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ 1-1 ਲੱਖ ਰੁਪਏ ਦੀ ਗ੍ਰਾਂਟ ਐਲਾਨ ਕੇ ਪੀੜਤ ਪਰਿਵਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਬਜ਼ੁਰਗ ਸੁਰਜੀਤ ਰਾਮ ਨੇ ਦੱਸਿਆ ਕਿ ਉਸ ਦੇ ਅਪਾਹਜ਼ ਪੁੱਤਰ ਲਾਲ ਚੰਦ ਦੇ ਦੋਵੇਂ ਨੌਜਵਾਨ ਪੁੱਤਰਾਂ ਦੀ ਇਸ ਹਾਦਸੇ ’ਚ ਮੌਤ ਹੋ ਚੁੱਕੀ ਹੈ, ਜੋ ਕਿ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਇਸ ਤੋਂ ਇਲਾਵਾ ਉਸ ਦੇ 35 ਸਾਲਾ ਪੁੱਤਰ ਪਵਨ ਕੁਮਾਰ ਦੀ ਵੀ ਇਸ ਭਿਆਨਕ ਹਾਦਸੇ ’ਚ ਮੌਤ ਹੋ ਚੁੱਕੀ ਹੈ, ਜੋ ਕਿ ਤਿੰਨ ਧੀਆਂ ਤੇ ਇਕ 6 ਮਹੀਨੇ ਦੇ ਪੁੱਤ ਦਾ ਪਿਓ ਸੀ।

ਇਹ ਵੀ ਪੜ੍ਹੋ : 6 ਰੁਪਏ 'ਚ ਕਰੋੜਪਤੀ ਬਣਿਆ ਪੰਜਾਬ ਪੁਲਸ ਦਾ ਕਾਂਸਟੇਬਲ, ਇਕ ਦਿਨ 'ਚ ਇੰਝ ਚਮਕ ਗਈ ਕਿਸਮਤ

ਉਸ ਦੇ ਤੀਜੇ ਪੁੱਤਰ ਰਮੇਸ਼ ਕੁਮਾਰ ਜੋ ਕਿ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਉਸ ਦਾ 11ਵੀਂ ਕਲਾਸ ’ਚ ਪੜ੍ਹਨ ਵਾਲਾ ਨੌਜਵਾਨ ਪੁੱਤਰ ਲਖਬੀਰ ਸਿੰਘ ਵੀ ਇਸ ਹਾਦਸੇ ਦੀ ਭੇਂਟ ਚੜ੍ਹ ਗਿਆ ਹੈ। ਇਸ ਮੌਕੇ ਇਕੱਤਰ ਪਵਨ ਕੁਮਾਰ, ਰਮੇਸ਼ ਕੁਮਾਰ ਤੇ ਹੋਰ ਮੌਕੇ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਰਾਸ਼ੀ ਨਾ ਲੈਣ ਦਾ ਐਲਾਨ ਕਰਦਿਆਂ ਇਸ ਨੂੰ ਪੀੜਤ ਪਰਿਵਾਰਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਵੀ. ਸੀ. ਨੇ ਗੱਡੀ, ਸਟਾਫ਼ ਤੇ ਬਾਕੀ ਸਹੂਲਤਾਂ ਮੋੜੀਆਂ, ਅਜੇ ਤੱਕ ਕੋਈ ਫ਼ੈਸਲਾ ਨਹੀਂ ਕਰ ਸਕੀ ਪੰਜਾਬ ਸਰਕਾਰ

ਇਸ ਤੋਂ ਇਲਾਵਾ ਭਿਆਨਕ ਹਾਦਸੇ ’ਚ ਮ੍ਰਿਤਕ ਨੌਜਵਾਨ ਵਿਸ਼ਾਲ, ਸ਼ਿਵਾ ਅਤੇ ਅਰੁਣ ਦੇ ਪਿਤਾ ਮੁੱਖ ਮੰਤਰੀ ਵੱਲੋਂ ਐਲਾਨੀ 1-1 ਲੱਖ ਰੁਪਏ ਦੀ ਗ੍ਰਾਂਟ ਨਾ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਾਰੇ ਸ਼ਹਿਰ ’ਚੋਂ ਮੰਗ ਕੇ ਇਕ ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰ ਕੇ ਸਰਕਾਰ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸੱਚ-ਮੁੱਚ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਘੱਟੋ-ਘੱਟ 10-10 ਲੱਖ ਰੁਪਏ ਦੀ ਰਾਸ਼ੀ ਦੇਣ ਤਾਂ ਜੋ ਪੀੜਤ ਪਰਿਵਾਰਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News