ਕੋਰੋਨਾ ਆਫ਼ਤ ਦੇ ਮੱਦੇਨਜ਼ਰ GNDU ਨੇ ਲਿਆ ਫ਼ੈਸਲਾ, ਆਨਲਾਈਨ ਹੋਣਗੀਆਂ ਸਾਰੀਆਂ ਪ੍ਰੀਖਿਆਵਾਂ

Saturday, Jan 15, 2022 - 05:40 PM (IST)

ਅੰਮ੍ਰਿਤਸਰ (ਮਮਤਾ)-ਕੋਰੋਨਾ ਆਫ਼ਤ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਹੁਣ ਆਫਲਾਈਨ ਦੀ ਥਾਂ ਆਨਲਾਈਨ ਹੋਣਗੀਆਂ। ਪ੍ਰੀਖਿਆਵਾਂ ਦਾ ਪੂਰਾ ਸ਼ਡਿਊਲ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਪਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦਿੱਤੀ।

ਇਹ ਵੀ ਪੜ੍ਹੋ : ਨਹੀਂ ਮਿਲੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਟਿਕਟ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਲੜਨਗੇ ਚੋਣ

ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦੇ ਪੰਜਾਬ ’ਚ ਵਧ ਰਹੇ ਕਹਿਰ ਤੇ ਲੱਗ ਰਹੀਆਂ ਪਾਬੰਦੀਆਂ ਨੂੰ ਦੇਖਦਿਆਂ ਵੱਖ-ਵੱਖ ਸੈਸ਼ਨਾਂ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਫ ਲਾਈਨ ਲੈਣਾ ਅਸੰਭਵ ਹੈ, ਇਸ ਲਈ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੀ. ਸੀ. ਸੀ. ਟੀ. ਯੂ. ਵੱਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਜੀ. ਐੱਨ. ਡੀ. ਯੂ. ਵਿਚ ਦਸੰਬਰ ਮਹੀਨੇ ਵਿਚ ਵੱਖ ਵੱਖ ਸਮੈਸਟਰਾਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਉਸ ਤੋਂ ਉਪਰੰਤ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਇਨ੍ਹਾਂ ਪ੍ਰੀਖਿਆਵਾਂ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਸੀ।

PunjabKesari

 ਇਹ ਵੀ ਪੜ੍ਹੋ : ਮੀਤ ਹੇਅਰ ਦੇ SSM ’ਤੇ ਵੱਡੇ ਇਲਜ਼ਾਮ, ਕਿਹਾ-‘ਆਪ’ ਆਗੂਆਂ ਨੂੰ ਤੋੜਨ ਲਈ ਦੇ ਰਿਹਾ ਲਾਲਚ


Manoj

Content Editor

Related News