''ਪੰਜਾਬ ਬੰਦ'' ਦੇ ਮੱਦੇਨਜ਼ਰ GNDU ਦਾ ਵੱਡਾ ਫ਼ੈਸਲਾ ; 30 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਕੀਤੀਆਂ ਰੱਦ
Monday, Dec 30, 2024 - 05:55 AM (IST)
ਅੰਮ੍ਰਿਤਸਰ (ਜ.ਬ.)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 30 ਦਸੰਬਰ 2024 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਵੱਲੋਂ ਇਹ ਫੈਸਲਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸਮਰਥਨ ਵਿਚ ਲਿਆ ਗਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਬੰਦ ਕਾਰਨ ਉਸ ਦਿਨ ਹੋਣ ਵਾਲੀਆਂ ਸਾਰੀਆਂ ਡਿਗਰੀ ਪ੍ਰੀਖਿਆਵਾਂ (ਅੰਡਰ ਗ੍ਰੈਜੂਏਟ ਪੱਧਰ) ਨਹੀਂ ਹੋਣਗੀਆਂ।
ਇਹ ਵੀ ਪੜ੍ਹੋ- ਤੁਹਾਡੇ ਜ਼ਿਲ੍ਹੇ 'ਚ ਕਿੱਥੇ-ਕਿੱਥੇ ਜਾਮ ਕੀਤੀ ਜਾਵੇਗੀ ਆਵਾਜਾਈ ? ਜਾਣੋ ਪੰਜਾਬ ਬੰਦ ਦੀ ਪੂਰੀ ਡਿਟੇਲ
ਰੱਦ ਪ੍ਰੀਖਿਆਵਾਂ ਹੁਣ 12 ਜਨਵਰੀ 2025 ਤੋਂ ਲਈਆਂ ਜਾਣਗੀਆਂ। ਨਵੀਆਂ ਤਰੀਕਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਵੇਗੀ। ਇਸ ਸਬੰਧੀ ਪ੍ਰੀਖਿਆ ਸੰਚਾਲਨ ਅਤੇ ਸਮਾਂ ਸਾਰਣੀ ਸਬੰਧੀ ਕੋਈ ਵੀ ਅਪਡੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e