ਜੀ. ਐੱਨ. ਏ. ਯੂਨੀਵਰਸਿਟੀ ’ਚ ਦੋ ਦਿਨਾਂ ਦਾ ਕਰਵਾਇਆ ਗਿਆ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ

Monday, Jun 28, 2021 - 05:05 PM (IST)

ਫਗਵਾੜਾ (ਜਲੋਟਾ)— ਫੈਕਲਟੀ ਆਫ਼ ਇੰਜੀਨੀਅਰਿੰਗ ਡਿਜ਼ਾਈਨ ਐਂਡ ਆਟੋਮੇਸ਼ਨ (ਐੱਫ. ਈ. ਡੀ. ਏ) ਵੱਲੋਂ ਮਨੁੱਖੀ ਸਰੋਤ ਵਿਕਾਸ ਕੇਂਦਰ (ਐੱਚ. ਆਰ. ਡੀ. ਸੀ), ਜੀ. ਐੱਨ. ਏ. ਯੂਨੀਵਰਸਿਟੀ ਫਗਵਾੜਾ ਦੇ ਫਲੈਗਸ਼ਿਪ ਅਧੀਨ ਇੰਡਸਟਰੀ 4.0 (ਵਰਚੁਅਲ ਤਰੀਕੇ ਨਾਲ) ਨਾਲ ਦੋ ਦਿਨਾਂ ਦਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਮਕਸਦ ਉੱਨਤੀ ਦੀ ਸਮੱਗਰੀ ਨੂੰ ਅੱਗੇ ਲੈ ਕੇ ਆਉਣਾ ਸੀ। ਇਸ ਮੌਕੇ ਅਨੁਰੰਜਨ ਸ਼ਾਰਦਾ, ਪ੍ਰੋਫੈਸਰ ਐੱਫ. ਈ. ਡੀ. ਏ, ਐੱਫ. ਡੀ. ਪੀ. ਪ੍ਰੋਗਰਾਮ ਦੇ ਸੰਯੋਜਕ ਸਨ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ’ਚ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੀ. ਕੇ. ਰਤਨ ਸਨ। 

ਇਹ ਵੀ ਪੜ੍ਹੋ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਵੱਡਾ ਬਿਆਨ, 'ਕਾਂਗਰਸ ਦੀ ਸ਼ਹਿ 'ਤੇ ਹੋ ਰਹੇ ਭਾਜਪਾ ਆਗੂਆਂ 'ਤੇ ਹਮਲੇ'

PunjabKesari

ਇਸ ਪ੍ਰੋਗਰਾਮ ਦੇ ਤਹਿਤ ਆਈ. ਆਈ. ਟੀ. ਦਿੱਲੀ, ਆਈ. ਆਈ. ਟੀ. ਰੁੜਕੀ, ਆਈ. ਆਈ. ਟੀ. ਰੋਪੜ ਅਤੇ ਹੋਰ ਪ੍ਰੀਮੀਅਰ ਸੰਸਥਾਵਾਂ ਦੇ ਮਾਹਿਰ ਬੁਲਾਰਿਆਂ ਨੇ ਆਪਣਾ ਗਿਆਨ ਅਤੇ ਮਹਾਰਤ ਸਾਂਝੀ ਕੀਤੀ। ਦੋ ਦਿਨਾਂ ਦੇ ਪ੍ਰੋਗਰਾਮ ਨੇ ਉੱਨਤ ਸਮੱਗਰੀ ਦੇ ਨਵੇਂ ਰੁਝਾਨਾਂ, ਗੈਰ-ਰਵਾਇਤੀ ਨਿਰਮਾਣ ਪ੍ਰਕਿਰਿਆਵਾਂ ਵਿਚ ਡਿਜੀਟਲ ਡੇਟਾ ਦੇ ਆਦਾਨ-ਪ੍ਰਦਾਨ, ਖੋਜ ਅਤੇ ਵਿਕਾਸ ਦੇ ਮੌਕਿਆਂ ਦੀ ਪੜਚੋਲ ਕਰਨ ਦੇ ਆਪਣੇ ਉਦੇਸ਼ ਨੂੰ ਪੂਰਾ ਕੀਤਾ। 

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

PunjabKesari

ਡਾ. ਮੋਨਿਕਾ ਹੰਸਪਾਲ ਨੇ ਆਪਣੇ ਸੰਬੋਧਨ ’ਚ ਐੱਫ.ਡੀ.ਪੀ. ਦੇ ਵੇਰਵਿਆਂ ਬਾਰੇ ਜਾਣਕਾਰੀ ਅਤੇ ਤਾਜ਼ਾ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ। ਇਥੇ ਦੱਸ ਦੇਈਏ ਕਿ ਪਹਿਲੇ ਸੈਸ਼ਨ ਦੌਰਾਨ ਡਾ. ਪੁਲਕ ਪਾਂਡੇ ਪ੍ਰੋਫੈਸਰ ਆਈ.ਆਈ.ਟੀ. ਦਿੱਲੀ ਨੇ ਲਗਭਗ 125 ਮੁਕਾਬਲੇਬਾਜ਼ਾਂ ਨੂੰ ਐਡੀਟਿਵ ਮੈਨਿਊਫੈਕਚਰਿੰਗ ’ਚ ਨਵੇਂ ਤਕਨੀਕਾਂ ਅਤੇ ਬਾਓਮੈਡੀਕਲ ’ਚ ਇਸ ਦੀ ਵਰਤੋਂ ਬਾਰੇ ਸੰਬੋਧਨ ਕੀਤਾ। 

PunjabKesari
ਇਸ ਮੌਕੇ ਵਾਈਸ ਚਾਂਸਲਰ ਡਾ. ਵੀ.ਕੇ ਰਤਨ ਨੇ ਖੋਜ ਸਿਖਲਾਈ ਪ੍ਰੋਗਰਾਮਾਂ, ਐੱਫ. ਡੀ. ਪੀ. ਕਾਨਫਰੰਸਾਂ ਦੇ ਖੇਤਰ ’ਚ ਇੰਜੀਨੀਅਰਿੰਗ ਡਿਜ਼ਾਈਨ ਆਟੋਮੇਸ਼ਨ ਫੈਕਲਟੀ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਿੱਸਾ ਲੈਣ ਵਾਲਿਆਂ ਨੂੰ ਭਾਰੀ ਉਤਸ਼ਾਹ ਵਿਖਾਉਣ ਲਈ ਧੰਨਵਾਦ ਕੀਤਾ। ਸੀ. ਆਰ. ਤਿ੍ਰਪਾਠੀ ਡੀਨ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਡਿਜ਼ਾਈਨ ਨੇ ਧੰਨਵਾਦ ਕਰਦੇ ਹੋਏ ਐੱਸ.ਗੁਰਦੀਪ ਸਿੰਘ ਸਿਹਰਾ ਦੇ ਸੀ. ਈ. ਓ. ਜੀ. ਐੱਨ. ਏ. ਗੀਅਰਸ ਅਤੇ ਪ੍ਰੋਫੈਸਰ ਚਾਂਸਲਰ ਜੀ. ਐੱਨ. ਏ. ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਬੇਹੱਦ ਮਹੱਤਵਪੂਰਨ ਹਨ। 

ਇਹ ਵੀ ਪੜ੍ਹੋ: ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News