GNA ’ਚ ਕਰਵਾਇਆ ਗਿਆ ਮੈਗਾ ਵਰਚੁਅਲ ਐੱਚ.ਆਰ. ਸੰਮੇਲਨ, ਰਾਕੇਸ਼ ਭਾਰਤੀ ਮਿੱਤਲ ਨੇ ਕੀਤੀ ਵਿਸ਼ੇਸ਼ ਸ਼ਿਰਕਤ
Tuesday, Jun 01, 2021 - 04:10 PM (IST)

ਫਗਵਾੜਾ (ਵਿਕਰਮ ਜਲੋਟਾ) - ਅੱਜ ਜੀ.ਐੱਨ.ਏ. ਯੂਨੀਵਰਸਿਟੀ ਵਲੋਂ ਕੋਰ ਐੱਚ.ਆਰ-ਆਈ.ਆਰ. ਗਰੁੱਪ ਦੇ ਸਹਿਯੋਗ ਨਾਲ ਇੱਕ ਮੈਗਾ ਵਰਚੁਅਲ ਐੱਚ.ਆਰ. ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐੱਚ.ਆਰ. ਵਿਦਿਆਰਥੀਆਂ ਨੂੰ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਸ ’ਚ ਐੱਚ.ਆਰ. ਐੱਡ ਡਿਜੀਟਲ ਟ੍ਰਾਂਸਫੋਰਮੇਸ਼ਨ, ਟੇਲੇਂਟ ਚੈਲੇਂਜ ਫਾਰ ਆਰਗੇਨਾਈਜ਼ੇਸ਼ਨ, ਵੀ.ਯੂ.ਸੀ.ਏ. ਵਰਲਡ ’ਚ ਲੀਡਰਜ਼ ਅਤੇ ਵਿਵਧਤਾ, ਇਕੁਇਟੀ ਐਂਡ ਇਨਕੁਲੇਸ਼ਨ ਸ਼ਾਮਲ ਸਨ।
ਇਸ ਪ੍ਰੋਗਰਾਮ ਵਿੱਚ ਭਾਰਤੀ ਇੰਟਰਪ੍ਰਾਈਜ਼ਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ: ਦਿਸ਼ਾ ਖੰਨਾ, ਡਾ: ਆਸ਼ੂਤੋਸ਼ ਵਰਮਾ, ਡਾ. ਹਿਮਾਂਸ਼ੂ ਰਾਏ, ਗੁਰਦੀਪ ਸਿੰਘ ਸੇਹਰਾ, ਡਾ ਮੋਨਿਕਾ ਆਦਿ ਹਾਜ਼ਰ ਸਨ।