''ਗਮਾਡਾ'' ਕਰੇਗਾ ਕਰੋੜਾਂ ਦੀ ਲਾਗਤ ਨਾਲ ਏਅਰਪੋਰਟ ਰੋਡ ਕਰੇਗਾ ਤਿਆਰ
Friday, Jul 19, 2019 - 10:55 AM (IST)
![''ਗਮਾਡਾ'' ਕਰੇਗਾ ਕਰੋੜਾਂ ਦੀ ਲਾਗਤ ਨਾਲ ਏਅਰਪੋਰਟ ਰੋਡ ਕਰੇਗਾ ਤਿਆਰ](https://static.jagbani.com/multimedia/2019_7image_10_55_177208315ring67.jpg)
ਮੋਹਾਲੀ (ਕੁਲਦੀਪ) : ਗ੍ਰੇਟਰ ਏਰੀਆ ਮੋਹਾਲੀ ਡਿਵੈਲਪਮੈਂਟ (ਗਮਾਡਾ) ਵਲੋਂ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਬਿਊਟੀਫਿਕੇਸ਼ਨ ਹੁਣ ਬੈਂਗਲੂਰ ਏਅਰਪੋਰਟ ਰੋਡ ਦੀ ਤਰਜ਼ 'ਤੇ ਕੀਤੀ ਜਾ ਰਹੀ ਹੈ। ਇਸ ਸਬੰਧੀ ਗਮਾਡਾ ਵਲੋਂ ਸਾਢੇ 5 ਕਰੋੜ ਰੁਪਏ ਖਰਚ ਕਰਕੇ ਏਅਰਪੋਰਟ ਰੋਡ ਦੀ ਦੀ ਬਿਊਟੀਫਿਕੇਸ਼ਨ ਦਾ ਕੰਮ ਕਰਾਇਆ ਜਾ ਰਿਹਾ ਹੈ, ਜਿਸ ਦੇ ਬਕਾਇਦਾ ਟੈਂਡਰ ਲੱਗ ਚੁੱਕੇ ਹਨ ਅਤੇ ਇਹ ਕੰਮ ਇਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਜਾ ਚੁੱਕਾ ਹੈ।
ਜਾਣਕਾਰੀ ਮੁਤਾਬਕ ਏਅਰਪੋਰਟ ਚੌਂਕ ਤੋਂ ਲੈ ਕੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਲਗਭਗ ਸਾਢੇ 3 ਕਿਲੋਮੀਟਰ ਦਾ ਫਾਸਲਾ ਬਣਦਾ ਹੈ, ਜਿਸ 'ਤੇ ਇਹ ਬਿਊਟੀਫਿਕੇਸ਼ਨ ਦਾ ਕੰਮ ਕਰਾਇਆ ਜਾ ਰਿਹਾ ਹੈ। ਸੜਕ ਦੇ ਦੋਵੇਂ ਪਾਸੇ ਜੰਗਲੀ ਘਾਹ-ਬੂਟੀ ਆਦਿ ਹਟਾ ਦਿੱਤੀ ਗਈ ਹੈ ਅਤੇ ਮਲਬੇ ਦੇ ਢੇਰ ਵੀ ਕਾਫੀ ਹੱਦ ਤੱਕ ਹਟਾਏ ਜਾ ਚੁੱਕੇ ਹਨ।