ਕੁੜੀਆਂ ਨਾਲ ਛੇੜਛਾੜ ਕਰਨੀ ਪਈ ਮਹਿੰਗੀ, ਹੋਈ ਅਜਿਹੀ ਛਿਤਰੌਲ ਕਿ...
Monday, Jan 27, 2025 - 12:04 PM (IST)
ਲੋਹੀਆਂ (ਸੱਦੀ, ਮਨਜੀਤ)-ਸਥਾਨਕ ਸ਼ਹਿਰ ਦੇ ਭਗਤ ਸਿੰਘ ਚੌਂਕ ’ਚ ਬੀਤੇ ਦਿਨੀਂ ਇਕ ਵਿਅਕਤੀ ਨੇ ਸਕੂਲੋਂ ਆ ਰਹੀਆਂ ਕੁੜੀਆਂ ਨੂੰ ਛੇੜਿਆ ਅਤੇ ਉਨ੍ਹਾਂ ਨਾਲ ਗਲਤ ਹਰਕਤਾਂ ਕਰਨ ਲੱਗਾ। ਇਸ 'ਤੇ ਚੌਂਕ ’ਚ ਦੁਕਾਨਦਾਰਾਂ ਵੱਲੋਂ ਇਹ ਸਭ ਵੇਖਣਾ ਅਸੰਭਵ ਹੋਣ ’ਤੇ ਉਕਤ ਵਿਅਕਤੀ ਦੀ ਚੰਗੀ ਛਿਤਰੌਲ ਕੀਤੀ। ਉਕਤ ਕੁੜੀਆਂ ਜੋ ਸਕੂਲ ਤੋਂ ਛੁੱਟੀ ਹੋਣ ਉਪਰੰਤ ਭਗਤ ਸਿੰਘ ਚੌਂਕ ’ਚ ਵੱਖ-ਵੱਖ ਪਿੰਡਾਂ ਨੂੰ ਜਾਣ ਲਈ ਬੱਸਾਂ ਦੀ ਉਡੀਕ ਕਰ ਰਹੀਆਂ ਸਨ, ਨਾਲ ਇਹ ਸਭ ਹੋਣ ’ਤੇ ਹਰ ਕੋਈ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ : ਡਾ. ਅੰਬੇਡਕਰ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਸੁਖਬੀਰ ਬਾਦਲ ਦਾ ਵੱਡਾ ਬਿਆਨ
ਇਸ ਛਿਤਰੌਲ ਤੋਂ ਬਾਅਦ ਉਕਤ ਵਿਅਕਤੀ, ਜੋ ਬਾਜ਼ਾਰ ’ਚ ਚਲਾ ਗਿਆ ਅਤੇ ਉੱਥੇ ਜਾ ਕੇ ਫਿਰ ਗਲਤ ਹਰਕਤਾਂ ਕਰਨ ਲੱਗਾ। ਇਸ ਮੌਕੇ ’ਤੇ ਉਸ ਵੱਲੋਂ ਬਾਜ਼ਾਰ ’ਚੋਂ ਲੰਘ ਰਹੀਆਂ ਕੁੜੀਆਂ ਨੂੰ ਫਿਰ ਛੇੜਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਬਾਜ਼ਾਰ ਦੇ ਕੁਝ-ਇਕ ਦੁਕਾਨਦਾਰਾਂ ਨੇ ਫਿਰ ਤੋਂ ਉਸ ਦੀ ਛਿਤਰੌਲ ਕੀਤੀ।
ਇਹ ਉਸ ਦੀ ਛਿਤਰੌਲ ਦਾ ਆਖਰੀ ਮੌਕਾ ਨਹੀਂ ਸੀ। ਦੁਕਾਨਦਾਰਾਂ ਵੱਲੋਂ ਪੁਲਸ ਨੂੰ ਸੱਦਿਆ ਗਿਆ ਪਰ ਉਕਤ ਵਿਅਕਤੀ ਜੋ ਸ਼ਰਾਬੀ ਹਾਲਤ ’ਚ ਦੱਸਿਆ ਜਾ ਰਿਹਾ ਸੀ, ਇੰਨਾ ਭੂਤਰਿਆ ਹੋਇਆ ਸੀ ਕਿ ਉਸ ਨੇ ਪੁਲਸ ਨੂੰ ਵੀ ਕੁਝ ਨਾ ਸਮਝਦੇ ਹੋਏ ਗਲਤ ਹਰਕਤਾਂ ਜਾਰੀ ਰੱਖੀਆਂ, ਜਿਸ ’ਤੇ ਪੁਲਸ ਨੇ ਵੀ ਉਸ ’ਤੇ ਹੱਥ ਸਾਫ਼ ਕੀਤਾ। ਉਸ ਨੂੰ ਥਾਣੇ ਵੀ ਲਿਆਂਦਾ ਗਿਆ ਪਰ ਉਸ ਦੀ ਹਾਲਤ ਨੂੰ ਦੇਖ ਕੇ ਪੁਲਸ ਨੇ ਉਸ ਨੂੰ ਛੱਡਣਾ ਪਿਆ।
ਬਾਅਦ ’ਚ ਉਹ ਵਿਅਕਤੀ ਸ਼ਾਮ ਨੂੰ ਜਦੋਂ ਆਪਣੇ ਪਿੰਡ ਪੁੱਜਾ ਤੇ ਉੱਥੇ ਪੁਜ ਕੇ ਵੀ ਮੁਹੱਲਾ ਵਾਸੀਆਂ ਨੂੰ ਵੀ ਗਾਲੀ-ਗਲੋਚ ਕਰਨ ਲੱਗਾ, ਜਿਸ ’ਤੇ ਜਿੱਥੇ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਲੇਕਿਨ ਫਿਰ ਵੀ ਉਸ ਦੇ ਨਾ ਸਮਝਣ ’ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਸਦਿਆ। ਦੱਸਿਆ ਜਾ ਰਿਹਾ ਹੈ ਇਕ ਵਾਰ ਫਿਰ ਪੁਲਸ ਨੂੰ ਉਸ ’ਤੇ ਹੱਥ ਸਾਫ਼ ਕਰਨ ਲਈ ਮਜਬੂਰ ਹੋਣਾ ਪਿਆ ਤੇ ਉਸ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ। ਇਸ ਤਰ੍ਹਾਂ ਇਸ ਵਿਅਕਤੀ ਨੇ ਸ਼ਰਾਬੀ ਹਾਲਤ ’ਚ ਰੰਗੀਨ ਮਜਾਜ਼ੀ ਹੋਣ ’ਤੇ ਜਿੱਥੇ ਚਾਰ ਵਾਰ ਕੁੱਟ ਖਾਧੀ ਉੱਥੇ ਹੀ ਆਪਣੀ ਭਾਰੀ ਬੇਇੱਜ਼ਤੀ ਵੀ ਕਰਵਾਈ, ਜਿਸ ਦੀ ਚਰਚਾ ਉਸ ਦੇ ਪਿੰਡ ਅਤੇ ਲੋਹੀਆਂ ਸ਼ਹਿਰ ’ਚ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e