ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ''ਚ ਕੁੜੀਆਂ ਦੇ ਹੋਸਟਲ ''ਚ ਲੱਗੀ ਅੱਗ

01/13/2018 7:10:55 PM

ਚੰਡੀਗੜ੍ਹ(ਦਪਿੰਦਰ ਠਾਕੁਰ)— ਇਥੋਂ ਦੀ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਗਰਲਜ਼ ਹੋਸਟਲ ਨੰਬਰ 3 ਦੀ ਦੂਜੀ ਮੰਜ਼ਿਲ ਦੇ 34 ਨੰਬਰ ਕਮਰੇ 'ਚ ਲੱਗੀ।

PunjabKesari

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ।

PunjabKesari


Related News