ਮਲੋਟ ਤੋਂ ਲਾਪਤਾ ਹੋਈਆਂ ਦੋ ਕੁੜੀਆਂ ਦਿੱਲੀ ਤੋਂ ਮਿਲੀਆਂ

Saturday, Mar 20, 2021 - 02:47 PM (IST)

ਮਲੋਟ ਤੋਂ ਲਾਪਤਾ ਹੋਈਆਂ ਦੋ ਕੁੜੀਆਂ ਦਿੱਲੀ ਤੋਂ ਮਿਲੀਆਂ

ਮਲੋਟ (ਜੁਨੇਜਾ)- ਮਲੋਟ ਦੇ ਇਕ ਸਕੂਲ ਤੋਂ 12ਵੀਂ ਜਮਾਤ ਦੀਆਂ ਗੁੰਮ ਹੋਈਆਂ ਦੋ ਕੁੜੀਆਂ ਸਿਟੀ ਪੁਲਸ ਨੂੰ ਦਿੱਲੀ ਤੋਂ ਮਿਲ ਗਈਆਂ ਹਨ। ਸਿਟੀ ਮਲੋਟ ਪੁਲਸ ਨੂੰ ਇਕ ਜਨਾਨੀ ਨੇ ਸ਼ਿਕਾਇਤ ਕੀਤੀ ਕਿ ਉਸਦੀ ਨਾਬਾਲਗ ਧੀ ਜੋ ਇਕ ਸਰਕਾਰੀ ਸਕੂਲ ਵਿਚ ਪੜ੍ਹਦੀ ਹੈ ਆਪਣੀ ਸਹੇਲੀ ਨਾਲ ਸਕੂਲ ਗਈ ਸੀ ਪਰ ਦੁਪਹਿਰ ਤੋਂ ਬਾਅਦ ਛੁੱਟੀ ਵੇਲੇ ਉਹ ਅਤੇ ਉਸਦੀ ਸਹੇਲੀ ਦੋਵੇਂ ਘਰ ਵਾਪਸ ਨਹੀਂ ਆਈਆਂ।

ਜਨਾਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਹੋਰ ਕੁੜੀਆਂ ਨੇ ਦੱਸਿਆ ਹੈ ਕਿ ਕੋਈ ਨਾਮਲੂਮ ਵਿਅਕਤੀਆਂ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਸਿਟੀ ਮਲੋਟ ਪੁਲਸ ਨੇ ਉਕਤ ਜਨਾਨੀ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾਂ ਨੰਬਰ ਮਿਤੀ 51ਮਿਤੀ 19/3/21 ਅ/ਧ 363,366ਏ ਤਹਿਤ ਮਾਮਲਾ ਦਰਜ ਕਰ ਦਿੱਤਾ ਸੀ। ਉਧਰ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁੜੀਆਂ ਨੂੰ ਦਿੱਲੀ ਤੋਂ ਲੱਭ ਲਿਆ ਹੈ ਅਤੇ ਉਨ੍ਹਾਂ ਨੂੰ ਲੈਣ ਲਈ ਸਿਟੀ ਮਲੋਟ ਤੋਂ ਇਕ ਟੀਮ ਦਿੱਲੀ ਰਵਾਨਾ ਹੋ ਗਈ ਹੈ।


author

Gurminder Singh

Content Editor

Related News