ਅਮਰੀਕਾ ਰਹਿੰਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਇਆ ਪਿਆਰ ਪਿਆ ਭਾਰੀ, ਪ੍ਰੇਮੀ ਦੇ ਭਰਾ ਨੇ ਲੁੱਟ ਲਈ ਪੱਤ

Wednesday, Mar 01, 2023 - 06:25 PM (IST)

ਅਮਰੀਕਾ ਰਹਿੰਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਇਆ ਪਿਆਰ ਪਿਆ ਭਾਰੀ, ਪ੍ਰੇਮੀ ਦੇ ਭਰਾ ਨੇ ਲੁੱਟ ਲਈ ਪੱਤ

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪਟਿਆਲਾ ਦੀ ਇਕ ਲੜਕੀ ਨਾਲ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਇਕ ਪਿੰਡ ’ਚ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਤਿੱਬੜ ਪੁਲਸ ਨੇ ਦੋਸ਼ੀ ਮਾਂ-ਪੁੱਤ ਸਮੇਤ ਤਿੰਨ ਲੋਕਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਅਮਨਦੀਪ ਕੌਰ ਜੋ ਇਸ ਕੇਸ ਦੀ ਜਾਂਚ ਅਧਿਕਾਰੀ ਹੈ, ਅਨੁਸਾਰ ਪਟਿਆਲਾ ਪੁਲਸ ਨੇ ਜ਼ਿਲ੍ਹਾ ਪਟਿਆਲਾ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਦੀ ਸ਼ਿਕਾਇਤ ’ਤੇ ਲੌਂਗੋਵਾਲ ਪੁਲਸ ਸਟੇਸ਼ਨ ’ਚ 23 ਫਰਵਰੀ 2023 ਨੂੰ ਇਕ ਕੇਸ ਦਰਜ ਕੀਤਾ ਸੀ। ਜਿਸ ਵਿਚ ਸ਼ਿਕਾਇਤਕਰਤਾਂ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜ਼ਿਨਾਹ ਸਮੇਤ ਮਾਰਕੁੱਟ ਕਰਨ, ਲੜਕੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਪਰ ਲੜਕੀ ਨਾਲ ਜਬਰ-ਜ਼ਿਨਾਹ ਜ਼ਿਲ੍ਹਾ ਪੁਲਸ ਗੁਰਦਾਸਪੁਰ ਅਧੀਨ ਤਿੱਬੜ ਪੁਲਸ ਸਟੇਸ਼ਨ ਦੇ ਪਿੰਡ ਗੋਤ ਪੋਕਰ ’ਚ ਹੋਇਆ ਸੀ, ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਪਟਿਆਲਾ ਨੇ ਆਪਣੇ ਪੱਤਰ ਨੰਬਰ 4422 ਮਿਤੀ 23-2-23 ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਨੂੰ ਕਾਰਵਾਈ ਕਰਨ ਲਈ ਲਿਖਿਆ ਸੀ।

ਇਹ ਵੀ ਪੜ੍ਹੋ : ਨੂੰਹ ਦੇ ਨਹੀਂ ਹੋ ਰਹੀ ਸੀ ਔਲਾਦ ਤਾਂ ਤਾਂਤਰਿਕ ਕੋਲ ਲੈ ਗਈ ਸੱਸ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼

ਇਸ ਸਬੰਧੀ ਮਹਿਲਾ ਪੁਲਸ ਅਧਿਕਾਰੀ ਅਨੁਸਾਰ ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਜਾਨ ਪਹਿਚਾਣ ਅਮਰੀਕਾ ਵਿਚ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਗੋਤ ਪੋਕਰ ਨਾਲ ਫੇਸਬੁੱਕ ’ਤੇ ਹੋਈ, ਜੋ ਪਿਆਰ ’ਚ ਬਦਲ ਗਈ। ਮਨਪ੍ਰੀਤ ਸਿੰਘ ਪੀੜਤਾਂ ਨੂੰ ਇਹੀ ਕਹਿੰਦਾ ਸੀ ਕਿ ਜਦ ਉਹ ਅਮਰੀਕਾ ਤੋਂ ਵਾਪਸ ਆਏਗਾ ਤਾਂ ਉਸ ਨਾਲ ਵਿਆਹ ਕਰਵਾ ਲਵੇਗਾ। ਜਿਸ ’ਤੇ ਪੀੜਤਾਂ ਪਿੰਡ ਗੋਤ ਪੋਕਰ ਵਿਚ ਆ ਗਈ ਪਰ ਤਿੰਨ ਮਹੀਨੇ ਬਾਅਦ ਮਨਪ੍ਰੀਤ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਪੁਰਤਗਾਲ ਤੋਂ ਆਪਣੇ ਦੋਸਤ ਐੱਸ.ਪੀ ਬਜਾਜ ਦੇ ਨਾਲ ਘਰ ਗੋਤ ਪੋਕਰ ਆ ਗਿਆ।

ਇਹ ਵੀ ਪੜ੍ਹੋ : ...ਤਾਂ ਇਸ ਲਈ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ’ਚ ਨਵਜੋਤ ਦਾ ਕਤਲ, ਸਾਹਮਣੇ ਆਇਆ ਪੂਰਾ ਸੱਚ

ਹਰਪ੍ਰੀਤ ਸਿੰਘ ਨੇ ਜਦ ਪੀੜਤਾਂ ਨੂੰ ਵੇਖਿਆ ਤਾਂ ਉਹ ਪੀੜਤਾਂ ਨਾਲ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗਾ। ਦੋਸ਼ੀ ਹਰਪ੍ਰੀਤ ਨੇ ਪੀੜਤਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਦੋਸ਼ੀ ਹਰਪ੍ਰੀਤ ਸਿੰਘ ਪੀੜਤਾਂ ਦੀ ਮਰਜ਼ੀ ਦੇ ਉਲਟ ਜਬਰ-ਜ਼ਿਨਾਹ ਕਰਦਾ ਰਿਹਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਪੁਲਸ ਅਧਿਕਾਰੀ ਅਨੁਸਾਰ ਪਟਿਆਲਾ ਜ਼ਿਲ੍ਹਾ ਪੁਲਸ ਮੁਖੀ ਨੂੰ ਮਿਲੇ ਪੱਤਰ ਦੇ ਆਧਾਰ ’ਤੇ ਤਿੱਬੜ ਪੁਲਸ ਨੇ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਜੈਮਲ ਸਿੰਘ, ਉਸ ਦੀ ਮਾਂ ਕਮਲਪ੍ਰੀਤ ਕੌਰ ਵਾਸੀ ਗੋਤ ਪੋਕਰ ਅਤੇ ਐੱਸ.ਸੀ ਬਜਾਜ ਵਾਸੀ ਗੋਤ ਪੋਕਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਦੱਸੇ ਜਾਂਦੇ ਹਨ।   

ਇਹ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ’ਤੇ ਡੀ. ਜੀ. ਪੀ. ਦੀ ਵੱਡੀ ਕਾਰਵਾਈ, ਚੁੱਕਿਆ ਇਹ ਸਖ਼ਤ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News