ਗਰਲ ਨਹੀਂ ਫਰਾਡ ਫਰੈਂਡ, ਚੱਕਰਵਿਊ ''ਚ ਫਸਿਆ ਅਮਰੀਕਾ ਤੋਂ ਆਇਆ ਵਿਅਕਤੀ, ਮਾਮਲਾ ਜਾਣ ਉਡਣਗੇ ਹੋਸ਼
Saturday, Aug 03, 2024 - 10:46 AM (IST)
ਚੰਡੀਗੜ੍ਹ (ਸੁਸ਼ੀਲ) : ਨਸ਼ਾ ਤਸਕਰੀ ਦੇ ਮਾਮਲੇ ਵਿਚ ਫਸਾਉਣ ਦੀ ਧਮਕੀ ਦੇ ਕੇ ਠੱਗੀ ਕਰਨ ਦੇ ਮਾਮਲੇ ਵਿਚ ਸੈਕਟਰ-17 ਥਾਣਾ ਪੁਲਸ ਵਿਚ ਤਾਇਨਾਤ ਕਾਂਸਟੇਬਲ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੋਹਾਲੀ ਦੇ ਸੈਕਟਰ-68 ਨਿਵਾਸੀ 52 ਸਾਲਾਂ ਹਰਜਿੰਦਰ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਪੂਰੇ ਮਾਮਲੇ ਦੀ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਥਾਣਾ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਤਿੰਨ ਦਿਨ ਦਾ ਰਿਮਾਂਡ ਮੰਗਿਆ। ਅਦਾਲਤ ਨੇ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਉੱਥੇ ਹੀ, ਚੰਡੀਗੜ੍ਹ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਮੁਲਜ਼ਮ ਕਾਂਸਟੇਬਲ ਬਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਹੈ। ਮੋਹਾਲੀ ਦੇ ਸੈਕਟਰ-68 ਸਥਿਤ ਦਰਸ਼ਨ ਵਿਹਾਰ ਨਿਵਾਸੀ 78 ਸਾਲਾਂ ਹਰਪਾਲ ਸਿੰਘ ਚੀਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਯੂ.ਐੱਸ.ਏ. ਦਾ ਗ੍ਰੀਨ ਹੋਲਡਰ ਸੀਨੀਅਰ ਸੀਟੀਜ਼ਨ ਹੈ। ਦੋ ਮਈ ਨੂੰ ਭਾਰਤ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਸੀਨੀਅਰ ਅਫ਼ਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ
ਹਰਿੰਦਰ ਕੌਰ 6 ਸਾਲ ਤੋਂ ਉਸ ਦੇ ਨਾਲ ਲਿਵ ਇਨ ਵਿਚ ਰਹਿੰਦੀ ਹੈ। 18 ਜੁਲਾਈ ਨੂੰ ਹਰਿੰਦਰ ਦੇ ਨਾਲ ਸੈਕਟਰ-22 ਵਿਚ ਸ਼ੋਪਿੰਗ ਕਰਨ ਗਿਆ ਸੀ। ਉਸ ਨੇ ਆਪਣੀ ਗੱਡੀ ਕਿਰਨ ਸਿਨੇਮਾ ਦੀ ਪਾਰਕਿੰਗ ਵਿਚ ਖੜ੍ਹੀ ਕੀਤੀ ਸੀ। ਸ਼ੋਪਿੰਗ ਤੋਂ ਬਾਅਦ ਮਹਿਲਾ ਦੇ ਨਾਲ ਗੱਡੀ ਵਿਚ ਬੈਠਾ ਸੀ। ਕਾਂਸਟੇਬਲ ਬਲਵਿੰਦਰ ਸਿੰਘ ਸਾਧਾਰਨ ਕਪੜਿਆਂ ਵਿਚ ਇਕ ਨੌਜਵਾਨ ਦੇ ਨਾਲ ਆਇਆ ਅਤੇ ਗੱਡੀ ਦੀ ਤਲਾਸ਼ੀ ਲੈਣ ਦੀ ਗੱਲ ਕਹੀ। ਸਿਵਲ ਕੱਪੜੇ ਪਹਿਨੇ ਵਿਅਕਤੀ ਗੱਡੀ ਚੈਕਿੰਗ ਦੀ ਵੀਡੀਓ ਬਣਾਉਣ ਲੱਗਾ। ਇਸ ਦੌਰਾਨ ਸੀਟ ਦੇ ਹੇਠਾਂ ਕਾਲੇ ਲਿਫਾਫੇ ਵਿਚ ਪੈਕੇਟ ਮਿਲਿਆ ਜਿਸ ਵਿਚ ਅਫੀਮ ਬਰਾਮਦ ਹੋਈ। ਕਾਂਸਟੇਬਲ ਬਲਵਿੰਦਰ ਸਿੰਘ ਨੇ ਅਫੀਮ ਜ਼ਬਤ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਪੁਲਸ ਸਟੇਸ਼ਨ ਲੈ ਕੇ ਜਾਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ, ਜਾਰੀ ਹੋਏ ਸਖ਼ਤ ਹੁਕਮ
ਇਸ ਦੌਰਾਨ ਹਰਿੰਦਰ ਨੇ ਮਦਦ ਲਈ ਤੁਰੰਤ ਫੋਨ ਕਰਕੇ ਜਾਣਕਾਰ ਨੂੰ ਬੁਲਾ ਲਿਆ। ਥੋੜੀ ਦੇਰ ਵਿਚ ਰੀਆ ਨਾਮਕ ਲੜਕੀ ਅਤੇ ਉਸਦਾ ਜੀਜਾ ਕਰਨ ਪਹੁੰਚ ਗਏ। ਦੋਹਾਂ ਨੇ ਕਾਂਸਟੇਬਲ ਨੂੰ ਇਕ ਪਾਸੇ ਲਿਜਾ ਕੇ ਗੱਲ ਕੀਤੀ। ਇਸ ਤੋਂ ਬਾਅਦ ਕਾਂਸਟੇਬਲ ਸੀਨੀਅਰ ਅਧਿਕਾਰੀ ਦੇ ਨਾਲ ਫੋਨ ’ਤੇ ਗੱਲ ਕਰਨ ਲੱਗਾ। ਥੋੜੀ ਦੇਰ ਬਾਅਦ ਉਸ ਨੇ 7 ਲੱਖ ਰੁਪਏ ਮੰਗੇ ਪਰ ਸੌਦਾ ਤਿੰਨ ਲੱਖ ਵਿਚ ਤੈਅ ਹੋ ਗਿਆ। ਹਰਿੰਦਰ ਨੇ ਐੱਨ.ਆਰ.ਆਈ. ਦੇ ਏ.ਟੀ.ਐੱਮ. ਤੋਂ 40 ਹਜ਼ਾਰ ਕਢਵਾ ਕੇ ਬਲਵਿੰਦਰ ਨੂੰ ਦੇ ਦਿੱਤੇ। ਉੱਥੇ ਹੀ ਬਲਵਿੰਦਰ ਨੇ ਯੂ.ਐੱਸ.ਏ. ਦਾ ਸੀਨੀਅਰ ਨਾਗਰਿਕ ਕਾਰਡ ਅਤੇ ਗੱਡੀ ਦੀ ਆਰ.ਸੀ. ਰੱਖ ਲਈ ਅਤੇ ਕਰਨ ਨੂੰ ਅਗਲੇ ਦਿਨ ਥਾਣੇ ਆ ਕੇ ਦਸਤਾਵੇਜ਼ ਲੈ ਜਾਣ ਅਤੇ ਦੋ ਲੱਖ 60 ਹਜ਼ਾਰ ਰੁਪਏ ਦੇਣ ਦੀ ਗੱਲ ਕਹਿ ਕੇ ਜਾਣ ਦਿੱਤਾ। ਅਗਲੇ ਦਿਨ ਹਰਿੰਦਰ ਅਤੇ ਉਹ ਮੋਹਾਲੀ ਦੇ ਪਾਰਕ ਵਿਚ ਗਏ ਅਤੇ ਰੀਆ ਨੂੰ ਦੋ ਲੱਖ 60 ਹਜ਼ਾਰ ਰੁਪਏ ਦੇ ਦਿੱਤੇ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਕਾਂਗਰਸ 'ਚ ਖਲਬਲੀ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
ਕਰਨ ਅਤੇ ਰੀਆ ਅਗਲੇ ਦਿਨ ਲੈ ਗਏ ਪਾਸਪੋਰਟ
ਸ਼ਿਕਾਇਤਕਰਤਾ ਨੇ ਦੱਸਿਆ ਕਿ ਅਗਲੇ ਦਿਨ ਕਰਨ ਆਇਆ ਅਤੇ ਉਸ ਦਾ ਪਾਸਪੋਰਟ ਲੈ ਗਿਆ। ਕਰਨ ਨੇ ਦੱਸਿਆ ਕਿ ਕਾਂਸਟੇਬਲ ਪਾਸਪੋਰਟ ਮੰਗ ਰਿਹਾ ਹੈ। ਹਰਿੰਦਰ ਆਪਣੇ ਜੀਜਾ ਕਰਨ ਨੂੰ ਪੈਸੇ ਦੇਣ 'ਤੇ ਅੜੀ ਰਹੀ। ਉਸ ਨੇ ਐੱਨ.ਆਰ.ਆਈ ਨੂੰ ਕਿਹਾ ਕਿ ਕਾਂਸਟੇਬਲ ਉਸ ਦੇ ਜੀਜਾ ਕਰਨ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਕਿ ਪੈਸੇ ਨਹੀਂ ਆਏ। ਉਸ ਨੂੰ ਹਰਿੰਦਰ 'ਤੇ ਸ਼ੱਕ ਹੋ ਗਿਆ ਅਤੇ ਉਸ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ। ਰਿਸ਼ਤੇਦਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇਣ ਦੀ ਗੱਲ ਕਹੀ।
24 ਜੁਲਾਈ ਨੂੰ ਮੋਹਾਲੀ ਐੱਨ.ਆਰ.ਆਈ ਸੈੱਲ ਨੂੰ ਦਿੱਤੀ ਸ਼ਿਕਾਇਤ
ਐੱਨ.ਆਰ.ਆਈ ਹਰਪਾਲ ਸਿੰਘ ਚੀਮਾ ਨੇ 22 ਜੁਲਾਈ ਨੂੰ ਯੂ.ਐੱਸ.ਏ. ਵਾਪਸ ਜਾਣਾ ਸੀ ਪਰ ਬਲਵਿੰਦਰ ਪਾਸਪੋਰਟ, ਸੀਨੀਅਰ ਸਿਟੀਜ਼ਨ ਕਾਰਡ ਅਤੇ ਆਰ.ਸੀ. ਨਹੀਂ ਦੇ ਰਿਹਾ ਸੀ। 24 ਜੁਲਾਈ ਨੂੰ ਇਸ ਮਾਮਲੇ ਦੀ ਸ਼ਿਕਾਇਤ ਐੱਨ.ਆਰ.ਆਈ. ਸੈੱਲ ਨੂੰ ਦੇ ਦਿੱਤੀ। 25 ਜੁਲਾਈ ਨੂੰ ਐੱਨ.ਆਰ.ਆਈ ਸੈੱਲ 'ਚ ਤਾਇਨਾਤ ਪੁਲਸ ਮੁਲਾਜ਼ਮ ਨੇ ਬੁਲਾਇਆ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮਾਮਲਾ ਚੰਡੀਗੜ੍ਹ ਪੁਲਸ ਦਾ ਹੈ ਅਤੇ ਸੈਕਟਰ-17 ਥਾਣੇ ਭੇਜ ਦਿੱਤਾ। 26 ਜੁਲਾਈ ਨੂੰ ਚੀਮਾ ਸੈਕਟਰ-17 ਥਾਣਾ ਇੰਚਾਰਜ ਸਰਿਤਾ ਰਾਏ ਨੂੰ ਮਿਲਿਆ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਝੂਠਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ। ਥਾਣਾ ਇੰਚਾਰਜ ਸਰਿਤਾ ਰਾਏ ਨੇ ਮਾਮਲੇ ਦੀ ਜਾਂਚ ਕਰਕੇ ਤੱਥ ਇਕੱਠੇ ਕੀਤੇ। ਜਾਂਚ ਵਿੱਚ ਸਾਹਮਣੇ ਆਇਆ ਕਿ ਐੱਨ.ਆਰ.ਆਈ. ਤੋਂ ਰੁਪਏ ਠੱਗਣ ਲਈ ਗਰਲਫਰੈਂਡ ਹਰਿੰਦਰ ਕੌਰ ਨੇ ਆਪਣੇ ਜੀਜਾ ਕਰਨ, ਰੀਆ ਅਤੇ ਕਾਂਸਟੇਬਲ ਬਲਵਿੰਦਰ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਕਾਂਸਟੇਬਲ ਬਲਵਿੰਦਰ ਅਤੇ ਹਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਕਰਨ ਅਤੇ ਰੀਆ ਫ਼ਰਾਰ ਹਨ।
ਇਹ ਵੀ ਪੜ੍ਹੋ : ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਸਿਵਲ ਕੱਪੜਿਆਂ ਵਾਲਾ ਕਾਂਸਟੇਬਲ ਆਇਆ ਸੀ ਪੁਲਸ ਲਾਈਨ ਤੋਂ ਡਿਊਟੀ ’ਤੇ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਵਾਲੇ ਦਿਨ ਕਾਂਸਟੇਬਲ ਬਲਵਿੰਦਰ ਦੇ ਨਾਲ ਸਿਵਲ ਡ੍ਰੈੱਸ ਵਿਚ ਸੀਨੀਅਰ ਕਾਂਸਟੇਬਲ ਦੀਪਕ ਡਿਊਟੀ ’ਤੇ ਸੀ। ਸੂਤਰਾਂ ਤੋਂ ਪਤਾ ਲੱਗਾ ਕਿ ਬਲਵਿੰਦਰ ਨੇ 40 ਹਜ਼ਾਰ ਵਿਚੋਂ ਦੀਪਕ ਨੂੰ 5 ਹਜ਼ਾਰ ਰੁਪਏ ਦਿੱਤੇ ਸੀ। ਇਹ ਗੱਲ ਬਲਵਿੰਦਰ ਨੇ ਪੁੱਛਗਿੱਛ ਵਿਚ ਦੱਸੀ ਹੈ। ਚੰਡੀਗੜ੍ਹ ਪੁਲਸ ਦੇ ਅਫ਼ਸਰ ਮਾਮਲੇ ਵਿਚ ਸੀਨੀਅਰ ਕਾਂਸਟੇਬਲ ਦੀਪਕ ਦੀ ਭੂਮਿਕਾ ਦੀ ਜਾਂਚ ਕਰਨ ਵਿਚ ਲੱਗੇ ਹਨ।
ਕਰਨ ਦੇ ਦੋਸਤ ਨਾਲ ਸੀ ਬਲਵਿੰਦਰ ਦੀ ਜਾਣਕਾਰੀ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਂਸਟੇਬਲ ਬਲਵਿੰਦਰ ਦੀ ਮੁਲਜ਼ਮ ਕਰਨ ਦੇ ਦੋਸਤ ਨਾਲ ਜਾਣ-ਪਛਾਣ ਸੀ। ਉਸ ਨੇ ਹੀ ਕਰਨ, ਰੀਆ ਅਤੇ ਹਰਿੰਦਰ ਕੌਰ ਨੂੰ ਮਿਲਾਇਆ ਸੀ। ਇਸ ਤੋਂ ਬਾਅਦ ਇਕੱਠੇ ਐੱਨ.ਆਰ.ਆਈ. ਦੀ ਗੱਡੀ ਵਿਚ ਨਸ਼ੀਲਾ ਪਦਾਰਥ ਰੱਖਣ ਅਤੇ ਪੈਸੇ ਦੀ ਮੰਗ ਕਰਨ ਦੀ ਯੋਜਨਾ ਬਣਾਈ ਸੀ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਲਵਿੰਦਰ ਦਾ ਦੋਸਤ ਕੌਣ ਸੀ।
ਇਹ ਵੀ ਪੜ੍ਹੋ : ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ 13 ਸਾਲਾ ਧੀ, ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਪਹਿਲਾਂ ਵੀ ਦਰਜ ਹਨ ਮਾਮਲੇ
ਬਠਿੰਡਾ ਦੇ ਕਾਰੋਬਾਰੀ ਤੋਂ ਇੱਕ ਕਰੋੜ ਇਕ ਲੱਖ ਰੁਪਏ ਲੈਣ ਦੇ ਮਾਮਲੇ ਵਿਚ ਸੈਕਟਰ-39 ਥਾਣੇ ਦੇ ਵਧੀਕ ਐੱਸ.ਐੱਚ.ਓ. ਨਵੀਨ ਫੋਗਾਟ, ਕਾਂਸਟੇਬਲ ਵਰਿੰਦਰ ਅਤੇ ਸ਼ਿਵ ਕੁਮਾਰ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਸੀ। ਉੱਚ ਅਧਿਕਾਰੀਆਂ ਨੇ ਨੀਵਨ ਫੋਗਾਟ ਅਤੇ ਸ਼ਿਵ ਕੁਮਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਨਵਾਂ ਗਰਾਓਂ ਨਿਵਾਸੀ ਭਗਵਾਨ ਦੀ ਗੱਡੀ ਵਿਚ ਨਸ਼ੀਲਾ ਪਦਾਰਥ ਰੱਖਣ ਦੇ ਮਾਮਲੇ ਵਿਚ ਚੰਡੀਘਰ੍ਹ ਦੇ ਸਾਬਕਾ ਇੰਸਪੈਕਟਰ ਤਰਸੇਮ ਰਾਣਾ ਸਣੇ ਹੋਰਨਾਂ ’ਤੇ ਸਾਲ 2016 ਵਿਚ ਮਾਮਲਾ ਦਰਜ ਹੋਇਆ ਸੀ। ਇੰਸਪੈਕਟਰ ਰਾਣਾ ਤੇ ਹੋਰਨਾਂ ਨੇ ਭਗਵਾਨ ਸਿੰਘ ਦੀ ਕਾਰ ਵਿਚ 2.6 ਕਿਲੋ ਅਫੀਮ ਅਤੇ 15 ਲੱਖ ਰੁਪਏ ਰੱਖੇ ਸਨ। ਐੱਨ.ਆਰ.ਆਈ. ਦੀ ਗੱਡੀ ਵਿਚ ਨਸ਼ੀਲਾ ਪਦਾਰਥ ਰੱਖ ਕੇ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਤਿੰਨ ਲੱਖ ਲੈਣ ਦੇ ਮਾਮਲੇ ਵਿਚ ਸੈਕਟਰ-17 ਥਾਣਾ ਪੁਲਸ ਵਿਚ ਤਾਇਨਾਤ ਕਾਂਸਟੇਬਲ ਅਤੇ ਐੱਨ.ਆਰ.ਆਈ ਦੀ ਗਰਲਫਰੈਂਡ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਮੋਹਾਲੀ ਦੈ ਸੈਕਟਰ-68 ਨਿਵਾਸੀ 52 ਸਾਲਾਂ ਹਰਿੰਦਰ ਕੌਰ ਦੇ ਰੂਪ ਵਿਚ ਹੋਈ ਹੈ। ਮਾਮਲੇ ਦੀ ਪੂਰੀ ਸਾਜ਼ਿਸ਼ ਐੱਨ.ਆਰ.ਆਰ ਦੇ ਨਾਲ ਲਿਵ ਰਿਲੇਸ਼ਨ ਵਿਚ ਰਹਿਣ ਵਾਲੀ ਹਰਿੰਦਰ ਕੌਰ ਨੇ ਰਚੀ ਸੀ। ਪੁਲਸ ਨੇ ਮੁਲਜ਼ਮ ਕਾਂਸਟੇਬਲ ਬਲਵਿੰਦਰ ਸਿੰਘ ਦੇ ਕੋਲ ਐੱਨ.ਆਰ.ਆਰ ਵੱਲੋਂ ਦਿੱਤੇ 40 ਹਜ਼ਾਰ ਨਗਦੀ, ਉਸ ਦਾ ਗ੍ਰੀਨ ਕਾਰਡ ਅਤੇ ਗੱਡੀ ਦੀ ਆਰ.ਸੀ. ਬਰਾਮਦ ਕੀਤੀ ਸੀ। ਐੱਨ.ਆਰ.ਆਈ. ਹਰਪਾਲ ਸਿੰਘ ਚੀਮਾ ਦੀ ਸ਼ਿਕਾਇਤ ’ਤੇ ਸੈਕਟਰ-17 ਥਾਣਾ ਪੁਲਸ ਨੇ ਕਾਂਸਟੇਬਲ ਬਲਵਿੰਦਰ ਸਿੰਘ, 51 ਸਾਲਾਂ ਗਰਲਫਰੈਂਡ ਹਰਿੰਦਰ ਕੌਰ, ਕਰਨ ਅਤੇ ਰੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8