ਲੁਧਿਆਣਾ : ਕੁੜੀ ''ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼

Sunday, Dec 06, 2020 - 08:16 PM (IST)

ਲੁਧਿਆਣਾ (ਤਰੁਣ) : ਅੱਜ ਦੀ ਦੁਨੀਆ ਵਿਚ ਵੀ ਕਈ ਲੋਕ ਪਾਖੰਡੀ ਤਾਂਤਰਿਕ ਬਾਬਿਆਂ ਦੀ ਸ਼ਰਨ ਵਿਚ ਪੁੱਜ ਕੇ ਸਮੱਸਿਆ ਦਾ ਹੱਲ ਚਾਹੁੰਦੇ ਹਨ, ਜਦਕਿ ਭਾਰਤ ਦੇ ਹਰ ਸ਼ਹਿਰ ਵਿਚ ਅਜਿਹੇ ਪਾਖੰਡੀ ਤਾਂਤਰਿਕ ਬਾਬੇ ਬੈਠੇ ਹਨ ਜੋ ਕਿ ਭੋਲੇ ਭਾਲੇ ਲੋਕਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਭਰਮ ਪੈਦਾ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਕਈ ਪਾਖੰਡੀ ਤਾਂਤਰਿਕ ਬਾਬੇ ਬੀਬੀਆਂ ਅਤੇ ਕੁੜੀਆਂ ਦਾ ਸ਼ੋਸ਼ਣ ਕਰ ਚੁੱਕੇ ਹਨ ਜਦਕਿ ਕਈ ਸ਼ਹਿਰਾਂ ਵਿਚ ਬਾਲ ਅਤੇ ਨਰ ਬਲੀ ਵੀ ਦਿੱਤੀ ਜਾ ਚੁੱਕੀ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਵਿਚ ਸੁਰਖੀਆਂ 'ਚ ਬਣਿਆ ਹੈ। ਇਕ ਤਾਂਤਰਿਕ ਨੇ ਇਕ ਨਾਬਾਲਗ ਕੁੜੀ ਦੇ ਅੰਦਰ ਦੇਵੀ ਦੇ ਕਹਿਰ ਦਾ ਭਰਮ ਪੈਦਾ ਕਰ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਮੁਲਜ਼ਮ ਤਾਂਤਰਿਕ ਦੀਆਂ ਸਾਰੀਆਂ ਹੱਦਾਂ ਪਾਰ ਹੋਈਆਂ ਤਾਂ ਪੀੜਤਾ ਨੇ ਮਾਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : NRI ਪਤੀ ਨੂੰ ਤਬਾਹ ਕਰਨ ਲਈ ਸ਼ਾਤਰ ਪਤਨੀ ਨੇ ਖੇਡੀ ਚਾਲ, ਕਰਤੂਤ ਖੁੱਲ੍ਹੀ ਤਾਂ ਪੁਲਸ ਵੀ ਰਹਿ ਗਈ ਹੈਰਾਨ

ਥਾਣਾ ਡਵੀਜ਼ਨ ਨੰ. 3 ਦੇ ਮੁਖੀ ਸਤੀਸ਼ ਕੁਮਾਰ ਅਤੇ ਇੰਸਪੈਕਟਰ ਰਛਪਾਲ ਕੌਰ ਨੇ ਤੁਰੰਤ ਪੁਲਸ ਟੀਮ ਨਾਲ ਪਾਖੰਡੀ ਬਾਬਾ ਦੇ ਟਿਕਾਣੇ 'ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਦਬੋਚਿਆ। ਮੁਲਜ਼ਮ ਤਾਂਤਰਿਕ ਦੀ ਪਛਾਣ ਵਿੱਕੀ ਸਾਈਂ ਉਰਫ ਵਿੱਕੀ ਵਾਲੀਆ ਨਿਵਾਸੀ ਧਰਮਪੁਰਾ ਵਜੋਂ ਹੋਈ ਹੈ। ਪੀੜਤ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਅਕਤੂਬਰ ਵਿਚ ਹੋਈ ਹੈ। ਘਰ ਦੇ ਹਾਲਾਤ ਠੀਕ ਨਾ ਹੋਣ 'ਤੇ ਕਿਸੇ ਦੇ ਦੱਸਣ 'ਤੇ ਉਹ ਤਾਂਤਰਿਕ ਵਿੱਕੀ ਵਾਲੀਆ ਨੂੰ ਮਿਲੀ, ਜਿਸ ਤੋਂ ਬਾਅਦ ਉਹ ਕਈ ਵਾਰ ਉਸ ਦੇ ਘਰ ਵੀ ਆਇਆ, ਜਿਥੇ ਉਸ ਨੇ ਦੱਸਿਆ ਕਿ ਉਸ ਦੀ 16 ਸਾਲਾ ਬੇਟੀ ਵਿਚ ਦੇਵੀ ਦਾ ਕਹਿਰ ਹੈ, ਜਿਸ ਲਈ ਤਿਲਸਮੀ ਪੂਜਾ ਕਰਨੀ ਪਵੇਗੀ। ਕੁੜੀ ਨੂੰ ਇਕੱਲੇ ਉਸ ਨਾਲ ਰਹਿਣਾ ਪਵੇਗਾ, ਜਿਸ ਤੋਂ ਬਾਅਦ ਕਈ ਵਾਰ ਤਾਂਤਰਿਕ ਨੇ ਉਸ ਦੇ ਘਰ ਵਿਚ ਹੀ ਬੇਟੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਇਹ ਵੀ ਪੜ੍ਹੋ : ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਪਤਨੀ ਦਾ ਚੁੰਨੀ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰ ਦੇਵੇਗੀ ਹੈਰਾਨ

ਤਾਂਤਰਿਕ ਵਿੱਕੀ ਨੇ 2 ਦਸੰਬਰ ਨੂੰ ਉਸ ਦੀ ਬੇਟੀ ਨੂੰ ਧਰਮਪੁਰਾ ਸਥਿਤ ਉਸ ਦੇ ਟਿਕਾਣੇ 'ਤੇ ਬੁਲਾਇਆ, ਜਿਥੇ ਉਸ ਨੇ ਉਸ ਦੀ ਨਾਬਾਲਗ ਧੀ ਨਾਲ ਕੁਕਰਮ ਕੀਤਾ। ਪੀੜਤਾ ਨੇ ਪਹਿਲਾਂ ਸਾਰੀ ਗੱਲ ਮਾਂ ਨੂੰ ਵਿਸਥਾਰ ਵਿਚ ਨਹੀਂ ਦੱਸੀ। ਜਦੋਂ ਉਸ ਦੀ ਮਾਂ ਨੂੰ ਨਾਬਾਲਗ ਨੇ ਤਾਂਤਰਿਕ ਦੀ ਘਿਣਾਉਣੀ ਹਰਕਤ ਸਬੰਧੀ ਵਿਸਥਾਰ ਨਾਲ ਦੱਸਿਆ ਤਾਂ ਉਸ ਨੇ ਤੁਰੰਤ ਪੁਲਸ ਕਾਰਵਾਈ ਲਈ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਰਛਪਾਲ ਕੌਰ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਧਰਮਪੁਰਾ ਵਿਚ ਰਹਿੰਦਾ ਹੈ, ਜਿਥੇ ਉਸ ਦਾ ਆਪਣਾ ਘਰ ਹੈ। ਤਾਂਤਰਿਕ ਨੇ ਨਾਬਾਲਗ ਕੁੜੀ ਦੀ ਮਾਂ ਨੂੰ ਕਈ ਤਰ੍ਹਾਂ ਦੇ ਭਰਮਾਂ ਵਿਚ ਪਾ ਕੇ ਕਈ ਗੱਲਾਂ ਕਹੀਆਂ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸਚਿਆ ਨਾ ਸੀ

ਉਸ ਨੇ ਨਾਬਾਲਗ ਕੁੜੀ 'ਤੇ ਦੇਵੀ ਦਾ ਕਹਿਰ ਹੋਣ ਦੀ ਗੱਲ ਕਹੀ, ਜਿਸ ਤੋਂ ਬਾਅਦ ਉਸ ਨੇ ਕੁੜੀ ਨਾਲ ਹਵਸ ਮਿਟਾਈ। ਇਸ ਤੋਂ ਪਹਿਲਾਂ ਵੀ ਤਾਂਤਰਿਕ ਨੇ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਤਾਂਤਰਿਕ ਨੇ ਨਾਬਾਲਗ ਕੁੜੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਕਾਫੀ ਡਰਾਇਆ-ਧਮਕਾਇਆ, ਜਿਸ ਨਾਲ ਉਹ ਕੋਈ ਰਾਜ਼ ਉਜਾਗਰ ਨਾ ਕਰ ਸਕੇ। ਪੁਲਸ ਨੇ ਮੁਲਜ਼ਮ ਤਾਂਤਰਿਕ ਵਿੱਕੀ ਵਾਲੀਆ ਖ਼ਿਲਾਫ਼ ਪੋਸਕੋ ਐਕਟ ਅਤੇ ਕੁਕਰਮ ਦੀ ਧਾਰਾ ਸਮੇਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਪੁੱਤ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗੰਢਾਸੇ ਨਾਲ ਵੱਢਿਆ ਪਿਉ


Gurminder Singh

Content Editor

Related News