ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਦੋ ਭਰਾਵਾਂ ਦੀ ਇਕਲੌਤੀ ਭੈਣ ਨੇ ਕੀਤੀ ਖ਼ੁਦਕੁਸ਼ੀ
Sunday, Aug 09, 2020 - 07:34 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ ਦੇ ਗੁਰੂ ਨਗਰ 'ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਇਥੇ ਇਕ ਜਵਾਨ ਕੁੜੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਮੋਨਿਕਾ ਸੈਣੀ (24) ਸਪੁੱਤਰੀ ਬਿਪਨ ਕੁਮਾਰ ਸੈਣੀ ਵਾਸੀ ਗੁਰੂ ਨਗਰ ਵਜੋ ਹੋਈ ਹੈ।
ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼
ਮੋਨਿਕਾ ਸੋਲਖੀਆਂ ਵਿਖੇ ਹੁੰਡਈ ਕਾਰ ਏਜੰਸੀ 'ਚ ਨੌਕਰੀ ਕਰਦੀ ਸੀ। ਮਿਲੀ ਜਾਣਕਾਰੀ ਮੁਤਾਬਕ ਮੋਨਿਕਾ ਨੇ ਦੇਰ ਰਾਤ ਆਪਣੇ ਘਰ ਦੇ ਕਮਰੇ 'ਚ ਪੱਖੇ ਨਾਲ ਫਾਹਾ ਲਗਾ ਕੇ ਜੀਵਨਲੀਲਾ ਖਤਮ ਕਰ ਲਈ। ਮੋਨਿਕਾ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਉਥੇ ਹੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵੱਲੋਂ ਮੋਨਿਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
ਇਹ ਵੀ ਪੜ੍ਹੋ: ਜਲੰਧਰ: ਨਕੋਦਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਵਿਅਕਤੀਆਂ ਦੀਆਂ ਬਦਲੀਆਂ ਲਾਸ਼ਾਂ (ਤਸਵੀਰਾਂ)