ਮੋਹਾਲੀ : ਇੱਕੋ ਸਕੂਲ ਦੀਆਂ 4 ਵਿਦਿਆਰਥਣਾਂ ਸ਼ੱਕੀ ਹਾਲਾਤ ''ਚ ਲਾਪਤਾ

Friday, Feb 16, 2018 - 07:26 PM (IST)

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਮਟੌਰ ਪਿੰਡ ਵਿਚ 7ਵੀਂ ਕਲਾਸ ਵਿਚ ਪੜ੍ਹਦੀਆਂ ਚਾਰ ਵਿਦਿਆਰਥਣਾਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ। ਵਿਦਿਆਰਥਣਾਂ ਦੇ ਲਾਪਤਾ ਹੋਣ ਤੋਂ ਬਾਅਦ ਲੜਕੀਆਂ ਦੇ ਪਰਿਵਾਰ ਵਲੋਂ ਮੋਹਾਲੀ ਦੇ ਫੇਜ਼-7 ਦੇ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਅਨੁਸਾਰ ਸਾਰੀਆਂ ਸਹੇਲੀਆਂ ਘਰੋਂ ਘੁੰਮਣ ਦਾ ਕਹਿ ਕੇ ਨਿਕਲੀਆਂ ਸਨ ਪਰ ਜਦੋਂ ਦੇਰ ਸ਼ਾਮ ਤਕ ਵਾਪਸ ਨਹੀਂ ਆਈਆਂ ਤਾਂ ਪਰਿਵਾਰਾਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਚਾਰਾਂ ਵਿਦਿਆਰਥਣਾਂ ਦਾ ਕੋਈ ਪਤਾ ਨਾ ਲੱਗਣ 'ਤੇ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕਤੀ ਹੈ। ਪਰਿਵਾਰ ਨੇ ਇਸ ਮਾਮਲੇ 'ਚ ਪੁਲਸ ਵਲੋਂ ਸਿਰਫ ਖਾਨਾਪੂਰਤੀ ਕਰਨ ਦੇ ਦੋਸ਼ ਲਗਾਏ ਹਨ। ਦੱਸਣਯੋਗ ਹੈ ਕਿ ਚਾਰੇ ਵਿਦਿਆਰਥਣਾਂ ਮੋਹਾਲੀ ਦੇ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਹਨ।


Related News