12ਵੀਂ ਦੇ ਨਤੀਜਿਆਂ ''ਚ ਧੀਆਂ ਨੇ ਮਾਰੀ ਬਾਜ਼ੀ, ਪੰਜਾਬ ਬੋਰਡ ਵਲੋਂ ਐਲਾਨੇ ਨਤੀਜਿਆਂ ਦੀ ਪੜ੍ਹੋ ਪੂਰੀ ਡਿਟੇਲ
Wednesday, May 13, 2026 - 01:20 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਸੂਬੇ 'ਚੋਂ ਧੀਆਂ ਨੇ ਬਾਜ਼ੀ ਮਾਰ ਲਈ ਹੈ। ਪਹਿਲੇ ਸਥਾਨ 'ਤੇ ਮਾਨਸਾ ਦੀ ਸੁਪਨੀਤ ਕੌਰ, ਦੂਜੇ ਸਥਾਨ 'ਤੇ ਲੁਧਿਆਣਾ ਦੀ ਸੁਹਾਨੀ ਚੌਹਾਨ ਅਤੇ ਤੀਜੇ ਸਥਾਨ 'ਤੇ ਲੁਧਿਆਣਾ ਦੀ ਹੀ ਦਿਵਾਂਸ਼ੀ ਨੇ ਪੂਰੇ ਪੰਜਾਬ 'ਚੋਂ ਬਾਜ਼ੀ ਮਾਰੀ ਹੈ।
ਕੀ ਰਹੀ ਪਾਸ ਫ਼ੀਸਦੀ
ਚੇਅਰਮੈਨ ਨੇ ਦੱਸਿਆ ਕਿ ਇਸ ਵਾਰ ਕੁੱਲ 2,65,417 ਪ੍ਰੀਖਿਆਰਥੀ ਪ੍ਰੀਖਿਆ 'ਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਫ਼ੀਸਦੀ 91.46 ਰਹੀ ਹੈ। ਕੁੜੀਆਂ ਦੀ ਪਾਸ ਫ਼ੀਸਦੀ 94.73 ਰਹੀ ਹੈ ਕਿਉਂਕਿ 1,25,695 ਵਿਦਿਆਰਥਣਾਂ ਵਿੱਚੋਂ 119073 ਕੁੜੀਆਂ ਪਾਸ ਹੋਈਆਂ ਹਨ। ਮੁੰਡਿਆਂ ਵਿੱਚੋਂ 139716 ਪ੍ਰੀਖਿਆ 'ਚ ਬੈਠੇ ਸਨ, ਜਿਨਾਂ 'ਚੋਂ 88.52 ਦੀ ਦਰ ਦੇ ਨਾਲ 123676 ਪਾਸ ਹੋਏ ਹਨ।
ਇਹ ਵੀ ਪੜ੍ਹੋ : PSEB 12th Result 2026 : ਅੱਜ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result
ਸਾਰੇ ਟਰਾਂਸਜੈਂਡਰ ਹੋਏ ਪਾਸ
ਇਸ ਵਾਰ 6 ਟਰਾਂਸਜੈਂਡਰ ਵੀ ਇਸ ਪ੍ਰੀਖਿਆ 'ਚ ਬੈਠੇ ਸਨ ਅਤੇ ਸਾਰੇ ਦੇ ਸਾਰੇ ਪਾਸ ਹੋ ਗਏ ਹਨ। ਚੇਅਰਮੈਨ ਨੇ ਇਹ ਵੀ ਦੱਸਿਆ ਕਿ ਇਸ ਵਾਰ ਕੁੱਲ 278 ਵਿਦਿਆਰਥੀ ਮੈਰਿਟ ਸੂਚੀ 'ਚ ਸਥਾਨ ਪਾਉਣ 'ਚ ਕਾਮਯਾਬ ਰਹੇ ਹਨ, ਜਿਨਾਂ ਵਿੱਚੋਂ 61 ਮੁੰਡੇ ਅਤੇ 217 ਕੁੜੀਆਂ ਸ਼ਾਮਲ ਹਨ। 27 ਪ੍ਰੀਖਿਆਰਥੀ ਖੇਡ ਕੋਟੇ ਵਿੱਚੋਂ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ 'ਚ ਆਏ ਹਨ।
ਸ਼ਹਿਰੀ ਅਤੇ ਪੇਂਡੂ ਵਿਦਿਆਰਥੀਆਂ ਦੀ ਪਾਸ ਫ਼ੀਸਦੀ
ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਗਿਣਤੀ 116388 ਸੀ, ਜਿਨ੍ਹਾਂ 'ਚੋਂ 91.2 ਫ਼ੀਸਦੀ ਦੀ ਦਰ ਨਾਲ 106196 ਪਾਸ ਹੋਣ 'ਚ ਸਫ਼ਲ ਰਹੇ ਹਨ। ਦੂਜੇ ਪਾਸੇ ਪੇਂਡੂ ਖੇਤਰ ਦੇ 149029 ਵਿੱਚੋਂ 91.63 ਫ਼ੀਸਦੀ ਦੀ ਦਰ ਨਾਲ 136559 ਪ੍ਰੀਖਿਆਰਥੀ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 91.41 ਰਹੀ, ਜਦੋਂ ਕਿ ਗੈਰ-ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ ਦਰ 92.68 ਰਹੀ ਚੇਅਰਮੈਨ ਨੇ ਦੱਸਿਆ ਕਿ 17,495 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਜਦੋਂ ਕਿ 5109 ਫੇਲ੍ਹ ਹੋਏ ਹਨ। 58 ਪ੍ਰੀਖਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
