ਬੇਕਾਬੂ ਹੋਈ Fortuner ਨੇ Duster, Baleno ਤੇ Brezza ਗੱਡੀਆਂ ਨੂੰ ਮਾਰੀ ਟੱਕਰ

Friday, May 22, 2026 - 06:57 PM (IST)

ਬੇਕਾਬੂ ਹੋਈ Fortuner ਨੇ Duster, Baleno ਤੇ Brezza ਗੱਡੀਆਂ ਨੂੰ ਮਾਰੀ ਟੱਕਰ

ਲੁਧਿਆਣਾ (ਰਾਜ): ਲੁਧਿਆਣਾ ਦੇ ਪ੍ਰੀਤ ਪੈਲੇਸ ਦੇ ਨੇੜੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਸੜਕ 'ਤੇ ਭਾਰੀ ਕਹਿਰ ਮਚਾਇਆ। ਇਹ ਭਿਆਨਕ ਸੜਕ ਹਾਦਸਾ ਦੁਪਹਿਰ ਕਰੀਬ 3:15 ਵਜੇ ਵਾਪਰਿਆ, ਜਿਸ ਦੀ ਪੂਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਫਾਰਚੂਨਰ ਅਚਾਨਕ ਬੇਕਾਬੂ ਹੋ ਜਾਂਦੀ ਹੈ। ਡਰਾਈਵਰ ਗੱਡੀ ਤੋਂ ਆਪਣਾ ਸੰਤੁਲਨ ਪੂਰੀ ਤਰ੍ਹਾਂ ਗੁਆ ਬੈਠਦਾ ਹੈ ਅਤੇ ਇਹ ਬੇਕਾਬੂ ਗੱਡੀ ਸਭ ਤੋਂ ਪਹਿਲਾਂ ਗ਼ਲਤ ਦਿਸ਼ਾ (ਰੌਂਗ ਸਾਈਡ) ਤੋਂ ਆ ਰਹੀ ਇਕ ਡਸਟਰ ਕਾਰ ਨੂੰ ਆਪਣੀ ਲਪੇਟ ਵਿਚ ਲੈਂਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਉੱਥੇ ਹੀ ਨਹੀਂ ਰੁਕੀ, ਸਗੋਂ ਖਿਡੌਣਿਆਂ ਵਾਂਗ ਅੱਗੇ ਵਧਦੀ ਹੋਈ ਸੜਕ ਕਿਨਾਰੇ ਖੜ੍ਹੀਆਂ ਇਕ ਨੀਲੇ ਰੰਗ ਦੀ ਬਲੇਨੋ ਅਤੇ ਇਕ ਬਰੇਜ਼ਾ ਕਾਰ ਵਿਚ ਜਾ ਵੱਜੀ।

ਟੱਕਰ ਲੱਗਦੇ ਹੀ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਫੁਟੇਜ ਵਿਚ ਇਕ ਵਿਅਕਤੀ ਬਿਲਕੁਲ ਘਟਨਾ ਸਥਾਨ ਦੇ ਨੇੜੇ ਖੜ੍ਹਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਬੇਕਾਬੂ ਫਾਰਚੂਨਰ ਗੱਡੀਆਂ ਨਾਲ ਟਕਰਾਉਂਦੀ ਹੋਈ ਅੱਗੇ ਵਧੀ, ਉਹ ਰਾਹਗੀਰ ਮਹਿਜ਼ ਕੁਝ ਇੰਚ ਦੀ ਦੂਰੀ ਤੋਂ ਗੱਡੀ ਦੀ ਲਪੇਟ ਵਿਚ ਆਉਣੋਂ ਬਚ ਗਿਆ। ਉੱਥੇ ਮੌਜੂਦ ਲੋਕ ਇਸ ਮੰਜ਼ਰ ਨੂੰ ਦੇਖ ਕੇ ਹੈਰਾਨ ਹਨ। ਫਿਲਹਾਲ ਪੁਲਸ ਨੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਹਾਦਸਾ ਕਿਸ ਕਾਰਨ ਵਾਪਰਿਆ।
 


author

Anmol Tagra

Content Editor

Related News