ਹਾਈਕੋਰਟ ਦੇ ਜੱਜ ਦੇ ਸਾਹਮਣੇ ਬੋਲੀ ਬੱਚੀ, ਨਹੀਂ ਰਹਿਣਾ ਚਾਹੁੰਦੀ ਮਾਪਿਆਂ ਨਾਲ

Tuesday, Jan 30, 2024 - 06:51 PM (IST)

ਹਾਈਕੋਰਟ ਦੇ ਜੱਜ ਦੇ ਸਾਹਮਣੇ ਬੋਲੀ ਬੱਚੀ, ਨਹੀਂ ਰਹਿਣਾ ਚਾਹੁੰਦੀ ਮਾਪਿਆਂ ਨਾਲ

ਚੰਡੀਗੜ੍ਹ (ਹਾਂਡਾ) : ਕਾਨਵੈਂਟ ਸਕੂਲ ’ਚ ਪੜ੍ਹਾਈ ਕਰ ਰਹੀ 16 ਸਾਲਾ ਬੱਚੀ ਦਾ ਉਸ ਦੇ ਮਾਪੇ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਹ ਪੜ੍ਹਨਾ ਚਾਹੁੰਦੀ ਸੀ। ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਵਲੋਂ ਕੀਤੀ ਜਾ ਰਹੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਬੱਚੀ ਘਰੋਂ ਭੱਜ ਕੇ ਆਪਣੀ ਭੂਆ ਕੋਲ ਚਲੀ ਗਈ, ਜਿੱਥੇ ਬੱਚੀ ਦੇ ਪਰਿਵਾਰ ਵਾਲਿਆਂ ਨੇ ਪਹੁੰਚ ਕੇ ਉਸ ਨੂੰ ਜ਼ਬਰਦਸਤੀ ਵਾਪਿਸ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਕੁੱਟਮਾਰ ਕੀਤੀ। ਭੂਆ ਨੇ ਫਿਰੋਜ਼ਪੁਰ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ’ਚ ਬੱਚੀ ਨੇ ਲਿਖਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੈ, ਇਸ ਲਈ ਮੇਰੀ ਅਤੇ ਭੂਆ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਬੱਚੀ ਦਾ ਚਾਚਾ ਵੀ ਪੰਜਾਬ ਪੁਲਸ ’ਚ ਹੈ, ਜਿਸ ਕਾਰਣ ਪੁਲਸ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਣ ਉਹ ਹਾਈਕੋਰਟ ’ਚ ਅਪੀਲ ਕਰਨ ਪਹੁੰਚੀ ਹੈ। ਇਹ ਸਭ ਕੁਝ ਪਟੀਸ਼ਨ ਦਾਇਰ ਕਰਨ ਵਾਲੀ ਕੁੜੀ ਨੇ ਜਸਟਿਸ ਸੰਦੀਪ ਮੋਦਗਿਲ ਦੀ ਅਦਾਲਤ ’ਚ ਪੇਸ਼ ਹੋਣ ਸਮੇਂ ਕਹੀ, ਜਿਸ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਦੇ ਵਕੀਲ ਨੇ ਪੇਸ਼ ਕੀਤਾ।

ਇਹ ਵੀ ਪੜ੍ਹੋ : ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈਆਂ ਹਿਦਾਇਤਾਂ 

ਅਦਾਲਤ ’ਚ ਬੱਚੀ ਦੇ ਮਾਪੇ ਵੀ ਮੌਜੂਦ ਰਹੇ
ਸੁਣਵਾਈ ਸਮੇਂ ਬੱਚੀ ਦੇ ਮਾਤਾ-ਪਿਤਾ ਵੀ ਅਦਾਲਤ ’ਚ ਮੌਜੂਦ ਰਹੇ, ਜਿਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਔਰਤ ਨੂੰ ਵਿਮਲਾ ਭੂਆ ਕਹਿ ਰਹੀ ਸੀ, ਉਸ ਦਾ ਬੱਚੀ ਦੇ ਪਿਤਾ ਨਾਲ ਕੋਈ ਸਬੰਧ ਨਹੀਂ ਸੀ ਸਗੋਂ ਉਹ ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਈ, ਜੋਕਿ ਗੈਰ-ਕਾਨੂੰਨੀ ਹੈ। ਵਿਮਲਾ ਦੇਵੀ ਨਾਂ ਦੀ ਔਰਤ ਅਦਾਲਤ ’ਚ ਪੇਸ਼ ਨਹੀਂ ਹੋਈ ਜਦੋਂਕਿ ਉਸ ਵਲੋਂ ਉਸ ਦਾ ਭਤੀਜਾ ਅਦਾਲਤ ’ਚ ਹਾਜ਼ਰ ਸੀ। ਪਟੀਸ਼ਨਕਰਤਾ ਵਿਮਲਾ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਬੱਚੀ ਨੂੰ ਤਬਾਹੀ ਤੋਂ ਬਚਾਇਆ ਹੈ ਅਤੇ ਬੱਚੀ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਜੇਕਰ ਬੱਚੇ ਨੂੰ ਉਸਦੇ ਪਰਿਵਾਰ ਨਾਲ ਭੇਜਿਆ ਜਾਂਦਾ ਹੈ ਤਾਂ ਉਹ ਉਸਨੂੰ ਪ੍ਰੇਸ਼ਾਨ ਕਰਨਗੇ ਅਤੇ ਉਸਨੂੰ ਆਤਮ ਨਿਰਭਰ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ : ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ

ਅਦਾਲਤ ਨੇ ਬੱਚੀ ਨਾਲ ਵੀ ਗੱਲ ਕੀਤੀ, ਜਿਸ ਨੇ ਦੱਸਿਆ ਕਿ ਉਸ ਨੂੰ ਕੁੱਟਿਆ ਗਿਆ ਅਤੇ ਜ਼ਬਰਦਸਤੀ ਵਿਆਹ ਲਈ ਕਿਹਾ ਜਾ ਜਾ ਰਿਹਾ ਹੈ। ਬੱਚੀ ਨੇ ਆਪਣੇ ਮਾਤਾ-ਪਿਤਾ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਅਗਲੀ ਸੁਣਵਾਈ ਤੱਕ ਬੱਚੀ ਨੂੰ ਵਨ ਸਟਾਪ ਸਖੀ ਸੈਂਟਰ ਫਿਰੋਜ਼ਪੁਰ ’ਚ ਰੱਖਣ ਦੇ ਹੁਕਮ ਦਿੱਤੇ ਹਨ। ਚੰਡੀਮੰਦਰ ਸਮਲਿੰਗੀ ਮਾਮਲੇ ’ਚ ਨਾਬਾਲਿਗ ਨੂੰ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਦੇ ਨਾਲ ਹੁਣ ਮਾਮਲੇ ਦੀ ਸੁਣਵਾਈ 14 ਫਰਵਰੀ ਨੂੰ ਹੋਵੇਗੀ।

ਇਹ ਵੀ ਪੜ੍ਹੋ : ਪਿਛਲੇ 41 ਸਾਲਾਂ ਤੋਂ ਪੁਲਸ ਨਾਲ ਅੱਖ ਮਚੋਲੀ ਖੇਡਦਾ ਇਨਾਮੀ ਭਗੌੜਾ ਗ੍ਰਿਫ਼ਤਾਰ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Anuradha

Content Editor

Related News