17 ਸਾਲਾ ਸਾਲੀ ਨੇ ਵੱਡਾ ਜਿਗਰਾ ਕਰਕੇ ਉਜਾਗਰ ਕੀਤੀ ਜੀਜੇ ਦੀ ਸ਼ਰਮਨਾਕ ਕਰਤੂਤ, ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

03/18/2017 6:46:34 PM

ਹੁਸ਼ਿਆਰਪੁਰ (ਅਸ਼ਵਨੀ) : ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ 17 ਸਾਲਾ ਲੜਕੀ ਨਾਲ ਦੁਸ਼ਕਰਮ ਕੀਤੇ ਜਾਣ ਦੇ ਦੋਸ਼ ''ਚ ਉਸਦੇ ਜੀਜੇ ਸੰਨੀ ਪੁੱਤਰ ਚੰਦ ਰਾਮ ਵਾਸੀ ਛੱਜਾਂ ਮੁਹੱਲਾ ਫਗਵਾੜਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਕਿ ਉਸਦਾ ਜੀਜਾ ਸੰਨੀ ਫੇਰੀ ਲਗਾ ਕੇ ਚਾਦਰਾਂ ਆਦਿ ਵੇਚਣ ਦਾ ਧੰਦਾ ਕਰਦਾ ਹੈ। ਸੰਨੀ ਉਸਦੇ ਘਰ ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ। ਪੀੜਤਾ ਨੇ ਦੱਸਿਆ ਕਿ ਜੀਜੇ ਨੇ ਧਮਕੀਆਂ ਦਿੰਦੇ ਹੋਏ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ।
ਭੈਣ ਨੂੰ ਦਿੱਤੀ ਸੀ ਮਾਰਨ ਦੀ ਧਮਕੀ
ਪੀੜਤ ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਜਦੋਂ ਉਹ ਸੰਨੀ ਨੂੰ ਜ਼ਬਰਦਸਤੀ ਕਰਨ ਤੋਂ ਰੋਕ ਰਹੀ ਸੀ ਤਾਂ ਉਹ ਉਸਦੀ ਭੈਣ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਸੰਨੀ ਪਿਛਲੇ ਇਕ ਸਾਲ ਤੋਂ ਉਸ ਨਾਲ ਦੁਸ਼ਕਰਮ ਕਰਦਾ ਆ ਰਿਹਾ ਸੀ। 16 ਮਾਰਚ ਨੂੰ ਜਦੋਂ ਉਹ ਘਰ ਵਿਚ ਇੱਕਲੀ ਸੀ ਤਾਂ ਉਹ ਉਸਨੂੰ ਜ਼ਬਰਦਸਤੀ ਮੋਟਰਸਾਈਕਲ ''ਤੇ ਬਿਠਾ ਕੇ ਆਪਣੇ ਘਰ ਫਗਵਾੜੇ ਲੈ ਗਿਆ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News