ਨੌਜਵਾਨ ਨੇ 17 ਸਾਲਾ ਕੁੜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ
Wednesday, May 05, 2021 - 06:18 PM (IST)

ਆਦਮਪੁਰ (ਦਿਲਬਾਗੀ, ਚਾਂਦ)- ਇਥੋਂ ਦੇ ਇਕ ਪਿੰਡ ਦੀ 17 ਸਾਲਾ ਲੜਕੀ ਨਾਲ ਨੌਜਵਾਨ ਵੱਲੋਂ ਜਬਰ-ਜ਼ਨਾਹ ਦੀ ਖ਼ਬਰ ਪ੍ਰਾਪਤ ਹੋਈ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ। ਇਕ ਦਿਨ ਉਸ ਦੀ ਮਾਤਾ ਨੂੰ ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਫੋਨ ਆਇਆ ਕਿ ਉਸ ਦੇ ਵੱਡੇ ਲੜਕੇ ਦਾ ਅੱਜ ਜਨਮ ਦਿਨ ਹੈ। ਉਸ ਨੇ ਸਾਨੂੰ ਪਾਰਟੀ ’ਚ ਆਉਣ ਦਾ ਸਾਨੂੰ ਸੱਦਾ ਦਿੱਤਾ।
ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਲਾਈਨ ਹਾਜ਼ਰ
ਇਸ ਤੋਂ ਬਾਅਦ ਉਹ ਅਤੇ ਉਸ ਦੀ ਮਾਸੀ ਦੀ ਲੜਕੀ ਤਲਵੰਡੀ ਅਰਾਈਆਂ ਚਲੇ ਗਏ। ਉਸ ਦੇ ਘਰ ਜਾਣ ’ਤੇ ਉਹ ਸਾਨੂੰ ਇਕ ਕਮਰੇ ’ਚ ਲੈ ਗਿਆ। ਕੁਝ ਦੇਰ ਬਾਅਦ ਉਸ ਨੇ ਮਾਸੀ ਦੀ ਕੁੜੀ ਨੂੰ ਬਾਹਰ ਭੇਜ ਦਿੱਤਾ ਅਤੇ ਉਸ ਨਾਲ ਜਬਰ-ਜ਼ਿਨਾਹ ਕਰਕੇ ਫਰਾਰ ਹੋ ਗਿਆ। ਉਹ ਕਿਸੇ ਤਰ੍ਹਾਂ ਆਪਣੇ ਪਿੰਡ ਪਹੁੰਚੀਆਂ ਤੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਆਦਮਪੁਰ ਪੁਲਸ ਨੇ ਕਥਿਤ ਮੁਲਜ਼ਮ ਜਸਪਾਲ ਸਿੰਘ ਉਰਫ਼ ਲਾਡੀ ਪੁੱਤਰ ਚੰਨਣ ਸਿੰਘ ਵਾਸੀ ਤਲਵੰਡੀ ਅਰਾਈਆ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ