ਪਹਿਲਾਂ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ ਫਿਰ ਹੋਰ ਕੁੜੀ ਨਾਲ ਕਰਵਾਈ ‘ਲਵ ਮੈਰਿਜ’

Saturday, Aug 31, 2019 - 12:55 PM (IST)

ਪਹਿਲਾਂ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ ਫਿਰ ਹੋਰ ਕੁੜੀ ਨਾਲ ਕਰਵਾਈ ‘ਲਵ ਮੈਰਿਜ’

ਜਲੰਧਰ (ਮਹੇੇਸ਼)— 16 ਸਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੇ ਬਾਅਦ ’ਚ ਰਾਮਾ ਮੰਡੀ ਖੇਤਰ ਦੀ ਰਹਿਣ ਵਾਲੀ 21 ਸਾਲ ਦੀ ਇਕ ਹੋਰ ਲੜਕੀ ਨੂੰ ਆਪਣੇ ਜਾਲ ’ਚ ਫਸਾ ਕੇ ਉਸ ਨਾਲ ਲਵ ਮੈਰਿਜ ਕਰ ਲਈ। ਲਵ ਮੈਰਿਜ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਉਸ ਦੇ ਘਰ ਜਾ ਰਿਹਾ ਸੀ ਤਾਂ ਥਾਣਾ ਕੈਂਟ ਦੀ ਪੁਲਸ ਨੇ ਉਸ ਨੂੰ ਰਸਤੇ ’ਚ ਹੀ ਫੜ ਲਿਆ। ਦਕੋਹਾ ਫਾਟਕ ਕੋਲ ਉਸ ਦੀ ਗਿ੍ਰਫਤਾਰੀ ਦੀ ਪੁਸ਼ਟੀ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਕੀਤੀ ਹੈ। ਮੁਲਜ਼ਮ ਲਵ ਕੁਮਾਰ (24) ਪੁੱਤਰ ਰਾਜਿੰਦਰ ਕੁਮਾਰ ਬਿੱਟੂ ਵਾਸੀ ਪਿੰਡ ਸੰਸਾਰਪੁਰ ਜ਼ਿਲਾ ਜਲੰਧਰ ਨੂੰ ਐੱਸ. ਐੱਚ. ਓ. ਕੈਂਟ ਕੁਲਬੀਰ ਸਿੰਘ ਸੰਧੂ ਦੀ ਅਗਵਾਈ ’ਚ ਏ. ਐੱਸ. ਆਈ. ਕੁਲਦੀਪ ਸਿੰਘ ਨੇ ਗਿ੍ਰਫਤਾਰ ਕੀਤਾ ਹੈ।

ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਮੁਲਜ਼ਮ ਲਵ ਕੁਮਾਰ ਨੇ ਆਪਣੇ ਇਕ ਹੋਰ ਸਾਥੀ ਦੀ ਮਦਦ ਨਾਲ 4 ਜੂਨ ਨੂੰ ਆਪਣੀ ਸਹੇਲੀ ਦੇ ਘਰ ਜਾ ਰਹੀ ਕੈਂਟ ਵਾਸੀ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਥਾਣਾ ਕੈਂਟ ’ਚ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਲਵ ਕੁਮਾਰ ਖਿਲਾਫ ਧਾਰਾ 366-ਏ, 363, 120-ਬੀ ਅਤੇ 34 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਨੰ. 67 ਦਰਜ ਕਰ ਲਿਆ ਗਿਆ ਸੀ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਉਸ ਦੇ ਇਕ ਹੋਰ ਸਾਥੀ ਦੀ ਵੀ ਤਲਾਸ਼ ਹੈ। ਹਾਲਾਂਕਿ ਪੀੜਤ ਨਾਬਾਲਗ ਲੜਕੀ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਸ ਨਾਲ ਜਬਰ-ਜ਼ਨਾਹ ਸਿਰਫ ਲਵ ਕੁਮਾਰ ਨੇ ਹੀ ਕੀਤਾ ਹੈ।


author

shivani attri

Content Editor

Related News