ਹੁਸ਼ਿਆਰਪੁਰ ''ਚ ਨਾਬਾਲਗ ਲੜਕੀ ਨਾਲ ਦਰਿੰਦਗੀ, ਰੇਲਵੇ ਦੇ ਦੋ ਮੁਲਾਜ਼ਮਾਂ ਨੇ ਕੀਤਾ ਜਬਰ-ਜ਼ਨਾਹ

Thursday, Jul 11, 2019 - 07:07 PM (IST)

ਹੁਸ਼ਿਆਰਪੁਰ ''ਚ ਨਾਬਾਲਗ ਲੜਕੀ ਨਾਲ ਦਰਿੰਦਗੀ, ਰੇਲਵੇ ਦੇ ਦੋ ਮੁਲਾਜ਼ਮਾਂ ਨੇ ਕੀਤਾ ਜਬਰ-ਜ਼ਨਾਹ

ਟਾਂਡਾ (ਵਰਿੰਦਰ ਪੰਡਿਤ)— ਟਾਂਡਾ ਨੇੜੇ ਪੈਂਦੇ ਇਕ ਪਿੰਡ 'ਚ ਨਾਬਾਲਗ ਲੜਕੀ ਦੇ ਨਾਲ ਰੇਲਵੇ ਦੇ ਦੋ ਮੁਲਾਜ਼ਮਾਂ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਲੜਕੀ ਆਪਣੇ ਪਿੰਡ ਤੋਂ ਮੁਕੇਰੀਆਂ ਸਥਿਤ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਲਈ ਰੇਲਵੇ ਸਟੇਸ਼ਨ 'ਤੇ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ, ਇਸੇ ਦੌਰਾਨ ਰੇਲਵੇ ਦੇ ਦੋ ਮੁਲਾਜਮਾਂ ਵੱਲੋਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ।

PunjabKesari

ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਥਾਣਾ ਟਾਂਡਾ ਦੇ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੌਕੇ 'ਤੇ ਦੋਵੇਂ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

PunjabKesari

PunjabKesari


author

shivani attri

Content Editor

Related News