ਸ਼ਾਹੀ ਸ਼ਹਿਰ ''ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ

Wednesday, Oct 28, 2020 - 07:16 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਨਸ਼ੇ 'ਚ ਧੁੱਤ ਇਕ ਕੁੜੀ ਵਲੋਂ ਅੱਧੀ ਰਾਤ ਨੂੰ ਰੱਜ ਕੇ ਹੰਗਾਮਾ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਜਦੋਂ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਉਕਤ ਕੁੜੀ ਨੇ ਪੁਲਸ ਨਾਲ ਵੀ ਗਾਲੀ-ਗਲੋਚ ਕਰਦੇ ਹੋਏ ਧੱਕਾ-ਮੁੱਕੀ ਕੀਤੀ। ਇਥੇ ਹੀ ਬਸ ਨਹੀਂ ਕੁੜੀ ਇਸ ਕਦਰ ਨਸ਼ੇ ਵਿਚ ਸੀ ਕਿ ਉਸ ਨੇ ਇਕ ਪੱਤਰਕਾਰ ਦਾ ਮੋਬਾਇਲ ਫੋਨ ਖੋਹ ਕੇ ਤੋੜ ਦਿੱਤਾ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ ਪਟਿਆਲਾ ਦੇ ਉਪਕਾਰ ਨਗਰ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ

ਉਕਤ ਕੁੜੀ ਵਲੋਂ ਹੰਗਾਮਾ ਕਰਨ ਦੀ ਸੂਚਨਾ ਮਿਲਦਿਆਂ ਜਦੋਂ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਤਾਂ ਨਸ਼ੇੜੀ ਕੁੜੀ ਨੇ ਪੁਲਸ ਨੂੰ ਨਾ ਸਿਰਫ ਧੱਕਾ-ਮੁੱਕੀ ਕੀਤੀ ਸਗੋਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਗੰਦੀਆਂ-ਗੰਦੀਆਂ ਗਾਲਾਂ ਤੱਕ ਕੱਢ ਦਿੱਤੀਆਂ। ਇਸ ਦੌਰਾਨ ਕਵਰਜੇ ਕਰ ਰਹੇ ਪੱਤਰਕਾਰ ਨੂੰ ਉਸ ਵਲੋਂ ਪਹਿਲਾਂ ਗਾਲਾਂ ਕੱਢੀਆਂ ਗਈਆਂ ਅਤੇ ਫਿਰ ਉਸ ਦਾ ਮੋਬਾਇਲ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ।

ਇਹ ਵੀ ਪੜ੍ਹੋ :  ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਗੈਂਗਵਾਰ, ਸੀ. ਆਰ. ਪੀ. ਐੱਫ. ਨੇ ਪਾਇਆ ਕਾਬੂ

ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਵਿਚ ਉਕਤ ਕੁੜੀ ਹੁੜਦੰਗ ਮਚਾਉਂਦੀ ਅਤੇ ਗਾਲੀ-ਗਲੋਚ ਕਰਦੀ ਸਾਫ਼ ਨਜ਼ਰ ਆ ਰਹੀ ਹੈ। ਜਦਕਿ ਘਟਨਾ ਸਥਾਨ 'ਤੇ ਮੌਜੂਦ ਪੁਲਸ ਪਾਰਟੀ ਉਕਤ ਨਸ਼ੇੜੀ ਕੁੜੀ ਨੂੰ ਸਮਝਾ ਕੇ ਘਰ ਜਾਣ ਲਈ ਆਖਦੀ ਨਜ਼ਰ ਆ ਰਹੀ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਉਕਤ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਪੁਲਸ ਨੇ ਬੇਨਕਾਬ ਕੀਤਾ ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ


author

Gurminder Singh

Content Editor

Related News