ਆਟੋ ਚਾਲਕ ਦੇ ਕਿਰਾਇਆ ਮੰਗਣ ''ਤੇ ਟੌਪ ਉਤਾਰ ਹੰਗਾਮਾ ਕਰਨ ਲੱਗੀ ਕੁੜੀ

Thursday, Sep 26, 2019 - 01:36 PM (IST)

ਆਟੋ ਚਾਲਕ ਦੇ ਕਿਰਾਇਆ ਮੰਗਣ ''ਤੇ ਟੌਪ ਉਤਾਰ ਹੰਗਾਮਾ ਕਰਨ ਲੱਗੀ ਕੁੜੀ

ਚੰਡੀਗੜ੍ਹ : ਇੱਥੇ ਪੀ. ਜੀ. ਆਈ. ਚੌਂਕ 'ਤੇ ਬੀਤੇ ਦਿਨੀਂ ਹੰਗਾਮਾ ਹੋ ਗਿਆ, ਜਦੋਂ ਇਕ ਕੁੜੀ ਨੇ 3 ਘੰਟੇ ਆਟੋ 'ਚ ਘੁੰਮਣ ਤੋਂ ਬਾਅਦ ਡਰਾਈਵਰ ਨੂੰ ਪੈਸੇ ਨਹੀਂ ਦਿੱਤੇ ਅਤੇ ਟੀ-ਸ਼ਰਟ ਖੋਲ੍ਹ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਾਈ ਵੋਲਟੇਜ ਡਰਾਮੇ ਦੇ ਚੱਲਦਿਆਂ ਸੜਕ 'ਤੇ ਟ੍ਰੈਫਿਕ ਜਾਮ ਹੋ ਗਿਆ। ਪੁਲਸ ਦੇ ਦਖਲ ਤੋਂ ਬਾਅਦ ਮਾਮਲੇ ਨੂੰ ਸੁਲਝਾਇਆ ਜਾ ਸਕਿਆ। ਡਰਾਈਵਰ ਦਾ ਦੋਸ਼ ਸੀ ਕਿ ਪੈਸੇ ਮੰਗਣ 'ਤੇ ਕੁੜੀ ਅਜਿਹੀਆਂ ਹਰਕਤਾਂ ਕਰਨ ਲੱਗ ਪਈ। ਕੁੜੀ ਬੁੱਧਵਾਰ ਸਵੇਰੇ ਚੰਡੀਗੜ੍ਹ ਘੁੰਮਣ ਆਈ ਸੀ।

ਵੱਖ-ਵੱਖ ਸੈਕਟਰਾਂ 'ਚ ਘੁਮੰਣ ਤੋਂ ਬਾਅਦ ਕੁੜੀ ਨੇ ਆਟੋ ਡਰਾਈਵਰ ਨੂੰ ਪੀ. ਜੀ. ਆਈ. ਚੌਂਕ ਨੇੜੇ ਛੱਡਣ ਲਈ ਕਿਹਾ। ਚੌਂਕ 'ਤੇ ਉਤਰਨ ਤੋਂ ਬਾਅਦ ਉਸ ਨੇ ਡਰਾਈਵਰ ਨੂੰ ਪੈਸੇ ਨਹੀਂ ਦਿੱਤੇ ਅਤੇ ਬਹਿਸ ਕਰਨ ਲੱਗ ਗਈ। ਕੁੜੀ ਕਿਰਾਏ ਦੇ ਬਦਲੇ ਆਟੋ ਡਰਾਈਵਰ ਨੂੰ ਆਪਣਾ ਮੋਬਾਇਲ ਦੇਣਾ ਚਾਹੁੰਦੀ ਸੀ, ਜਦੋਂ ਕਿ ਡਰਾਈਵਰ ਪੈਸੇ ਲੈਣ 'ਤੇ ਅੜਿਆ ਰਿਹਾ। ਦੋਹਾਂ ਦੀ ਬਹਿਸ ਸੁਣ ਕੇ ਭੀੜ ਜਮ੍ਹਾਂ ਹੋ ਗਈ। ਇਸ ਦੌਰਾਨ ਕੁੜੀ ਨੇ ਟੀ-ਸ਼ਰਟ ਉਤਾਰ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਕਿਸੇ ਰਾਹਗੀਰ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ। ਮੌਕੇ 'ਤੇ ਪੁੱਜੀ ਪੁਲਸ ਨੇ ਕੁੜੀ ਨੂੰ ਸਮਝਾ ਕੇ ਸ਼ਾਂਤ ਕਰਾਇਆ ਅਤੇ ਭੀੜ ਨੂੰ ਖਿਲਾਰ ਦਿੱਤਾ।


author

Babita

Content Editor

Related News