ਜਗਰਾਓਂ ''ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ : ਇੰਨੀ ਬੇਰਹਿਮੀ ਨਾਲ ਵੱਢੀ ਕੁੜੀ ਕਿ ਕੰਬ ਗਿਆ ਪੂਰਾ ਪਿੰਡ (ਵੀਡੀਓ)
Thursday, Aug 03, 2023 - 05:03 PM (IST)
ਜਗਰਾਓਂ : ਜਗਰਾਓਂ 'ਚ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ, ਜਦੋਂ ਪਿੰਡ ਚੀਮਾਨਾ ਵਿਖੇ ਘਰ 'ਚ ਇਕੱਲੀ ਕੁੜੀ ਦਾ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਚੀਮਾਨਾ ਵਾਸੀ ਨਿਰਪਾਲ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨਾਲ ਜਗਰਾਓਂ ਕਿਸੇ ਕੰਮ ਆਇਆ ਸੀ। ਉਨ੍ਹਾਂ ਪਿੱਛੋਂ ਘਰ 'ਚ ਨਿਰਪਾਲ ਸਿੰਘ ਦੀ ਮਾਂ ਹਰਬੰਸ ਕੌਰ ਅਤੇ ਉਸ ਦੀ 17 ਸਾਲਾਂ ਦੀ ਧੀ ਗੁਰਮਨਜੋਤ ਕੌਰ ਇਕੱਲੀਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਮੁਫ਼ਤ ਬਿਜਲੀ ਯੋਜਨਾ' ਨੂੰ ਲੱਗ ਸਕਦਾ ਹੈ ਝਟਕਾ! ਪੜ੍ਹੋ ਕੀ ਹੈ ਪੂਰਾ ਮਾਮਲਾ
ਦੁਪਹਿਰ 12 ਵਜੇ ਦੇ ਕਰੀਬ ਗੁਰਮਨਜੋਤ ਬਾਥਰੂਮ ਗਈ ਤਾਂ ਪਸ਼ੂਆਂ ਵਾਲੇ ਬਰਾਂਡੇ 'ਚ ਇਕ ਵਿਅਕਤੀ ਨਜ਼ਰ ਆਇਆ। ਉਸ ਨੇ ਗੁਰਮਨਜੋਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਗਈ। ਉਸ ਨੇ ਇੰਨੀ ਬੇਰਹਿਮੀ ਨਾਲ ਕੁੜੀ 'ਤੇ ਹਮਲਾ ਕੀਤਾ ਕਿ ਉਸ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ : ਖ਼ਰਾਬ ਹੋਣ ਵਾਲਾ ਹੈ ਮੌਸਮ, ਮੁੜ ਭਾਰੀ ਮੀਂਹ ਦਾ ਅਲਰਟ ਜਾਰੀ
ਉਸ ਦੀਆਂ ਚੀਕਾਂ ਸੁਣ ਕੇ ਬਰਾਂਡੇ 'ਚ ਆਈ ਦਾਦੀ ਨੇ ਇਕ ਨੌਜਵਾਨ ਨੂੰ ਬਾਹਰ ਭੱਜਦਿਆਂ ਦੇਖ ਕੇ ਰੌਲਾ ਪਾ ਦਿੱਤਾ। ਦਾਦੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਪੁੱਜ ਗਏ ਪਰ ਉਸ ਸਮੇਂ ਤੱਕ ਗੁਰਮਨਜੋਤ ਕੌਰ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰਨ 'ਚ ਜੁੱਟ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ