ਸ਼ੱਕੀ ਹਾਲਾਤ ’ਚ 19 ਸਾਲਾ ਕੁੜੀ ਲਾਪਤਾ
Sunday, Oct 09, 2022 - 03:35 PM (IST)

ਸਾਹਨੇਵਾਲ (ਜ. ਬ.) : ਘਰੋਂ ਬਜ਼ਾਰ ਸਮਾਨ ਲੈਣ ਲਈ ਗਈ ਮਾਨਸਿਕ ਤੌਰ 'ਤੇ ਬਿਮਾਰ 19 ਸਾਲਾ ਕੁੜੀ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਹਨੇਵਾਲ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਵਿਸ਼ਵਕਰਮਾ ਨਗਰ ਲੁਧਿਆਣਾ ਦੇ ਇਕ ਵਿਹੜੇ ’ਚ ਰਹਿਣ ਵਾਲੀ ਲਾਪਤਾ ਕੁੜੀ ਦੀ ਮਾਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਦਿਮਾਗੀ ਤੌਰ ’ਤੇ ਕੁੱਝ ਬੀਮਾਰ ਹੈ, ਜੋ ਬੀਤੀ 27 ਸਤੰਬਰ ਨੂੰ ਘਰ ਤੋਂ ਬਜ਼ਾਰ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ, ਜਿਸਦੀ ਕਾਫੀ ਤਲਾਸ਼ ਕੀਤੀ ਗਈ ਅਤੇ ਉਸਦਾ ਕੁੱਝ ਵੀ ਪਤਾ ਨਹੀਂ ਚੱਲਿਆ।
ਸ਼ਿਕਾਇਤਕਰਤਾ ਮਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੀ ਧੀ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੀ ਹਿਰਾਸਤ 'ਚ ਕਿਧਰੇ ਛੁਪਾ ਕੇ ਰੱਖਿਆ ਹੋਇਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।