ਕੁੜੀ ਨਾਲ ਵਿਆਹ ਕਰਵਾ ਕੇ ਫਸਿਆ ਲਾੜਾ, ਗੁਰਦੁਆਰੇ ਦੇ ਭਾਈ ਸਣੇ ਦਰਜ ਹੋਇਆ ਮਾਮਲਾ

Wednesday, Sep 13, 2023 - 06:49 PM (IST)

ਕੁੜੀ ਨਾਲ ਵਿਆਹ ਕਰਵਾ ਕੇ ਫਸਿਆ ਲਾੜਾ, ਗੁਰਦੁਆਰੇ ਦੇ ਭਾਈ ਸਣੇ ਦਰਜ ਹੋਇਆ ਮਾਮਲਾ

ਫ਼ਰੀਦਕੋਟ (ਰਾਜਨ) : ਸਥਾਨਕ ਮੁਹੱਲਾ ਖੋਖਰਾਂ ਨਿਵਾਸੀ ਇਕ ਪਰਿਵਾਰ ਦੀ ਨਾਬਾਲਗ ਲੜਕੀ ਜੋ ਘਰੋਂ ਕੀਮਤੀ ਸਮਾਨ ਲੈ ਕੇ ਭੱਜੀ ਸੀ ਨਾਲ ਜਨਮ ਤਾਰੀਖ਼ ਵਿਚ ਹੇਰਾਫੇਰੀ ਕਰਕੇ ਕੋਰਟ ਮੈਰਿਜ ਕਰਵਾਉਣ ਵਾਲੇ ਲਾੜੇ ਅਤੇ ਇਨ੍ਹਾਂ ਦੇ ਆਨੰਦਕਾਰਜ ਦੀ ਰਸਮ ਅਦਾ ਕਰਕੇ ਜਾਅਲੀ ਸਰਟੀਫਿਕੇਟ ਦੇਣ ਵਾਲੇ ਖਿਲਾਫ਼ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਏ. ਐੱਸ. ਆਈ ਰਾਜ ਸਿੰਘ ਥਾਣਾ ਸਿਟੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਵਾਸੀ ਮੁਹੱਲਾ ਖੋਖਰਾਂ ਦੀ ਨਾਬਾਲਗ ਧੀ ਘਰੋਂ 5 ਤੋਲੇ ਸੋਨਾ ਅਤੇ 8 ਤੋਲੇ ਚਾਂਦੀ ਦੇ ਗਹਿਣੇ ਅਤੇ 70 ਹਜ਼ਾਰ ਰੁਪਏ ਨਗਦ ਕੱਢ ਕੇ ਲੈ ਗਈ ਸੀ ਅਤੇ ਇਸ ਨੇ ਇਸੇ ਹੀ ਮੁਹੱਲੇ ਦੇ ਓਮ ਪ੍ਰਕਾਸ਼ ਦੇ ਲੜਕੇ ਅਕਾਸ਼ ਕੁਮਾਰ ਨਾਲ ਕੋਰਟ ਮੈਰਿਜ ਕਰਵਾ ਲਈ ਸੀ। 

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਲਾਈਕਸ ਦੀ ਅਜਿਹੀ ਭੁੱਖ ਕਿ ਆਪਣੀ ਤੇ ਰਿਸ਼ੇਤਦਾਰ ਦੀ ਅਸ਼ਲੀਲ ਫੋਟੋ ਕਰ ਦਿੱਤੀ ਅਪਲੋਡ

ਉਨ੍ਹਾਂ ਦੱਸਿਆ ਕਿ ਅਸ਼ੋਕ ਕੁਮਾਰ ਨੇ ਲੜਕੀ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਕੇ ਉਸਦੀ ਜਨਮ ਮਿਤੀ ਜੋ ਅਸਲ ਵਿਚ 28 ਜੁਲਾਈ 2007 ਪਾਈ ਗਈ ਹੈ ਦੀ ਬਜਾਏ 2005 ਕਰਕੇ ਆਨੰਦ ਕਾਰਜ ਕਰਵਾਉਣ ਦਾ ਜਾਅਲੀ ਸਰਟੀਫੀਕੇਟ ਤਿਆਰ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਆਨੰਦਕਾਰਜ ਦੀ ਰਸਮ ਭੁਪਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸ਼ਕੂਰ ਹਾਲ ਆਬਾਦ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਫ਼ਰੀਦਕੋਟ ਨੇ ਅਦਾ ਕੀਤੀ ਸੀ ਅਤੇ ਇਸਨੇ ਗੁਰਦੁਆਰਾ ਸਾਹਿਬ ਵਿਚ ਰਿਕਾਰਡ ਦਰਜ ਨਾ ਕਰਕੇ ਇਨ੍ਹਾਂ ਨੂੰ ਜਾਅਲੀ ਸਰਟੀਫਿਕੇਟ ਦੇ ਦਿੱਤਾ। 

ਇਹ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਆਏ ਸੀਨੀਅਰ ਸਿਪਾਹੀ ਦੀ ਕਰੂਤਤ, ਅਜਿਹੀ ਜਗ੍ਹਾ ਲਗਾਈ ਅਫੀਮ ਦੇਖ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੁਖੀ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਉਸਨੇ ਦੋਸ਼ ਲਗਾਇਆ ਸੀ ਕਿ ਅਕਾਸ਼ ਕੁਮਾਰ ਨੇ ਅਜਿਹਾ ਕਰਕੇ ਉਸਦੀ ਨਾਬਾਲਗ ਲੜਕੀ ਰਾਹੀਂ ਚੋਰੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵੱਲੋਂ ਕਰਵਾਈ ਗਈ ਪੜਤਾਲ ਉਪਰੰਤ ਜਾਰੀ ਹਦਾਇਤਾਂ ’ਤੇ ਮੁਲਜ਼ਮ ਅਕਾਸ਼ ਕੁਮਾਰ ਅਤੇ ਆਨੰਦਕਾਰਜ ਕਰਨ ਵਾਲੇ ਭੁਪਿੰਦਰ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀਆਂ ਅਜੇ ਬਾਕੀ ਹਨ। 

ਇਹ ਵੀ ਪੜ੍ਹੋ : ਕੋਟਕਪੂਰਾ ’ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News