ਧੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਟੁੱਟਿਆ ਕਹਿਰ, ਰੋਂਦੇ ਟੱਬਰ ਨੂੰ ਦੇਖ ਹਰ ਕਿਸੇ ਦਾ ਪਿਘਲ ਗਿਆ ਦਿਲ (ਤਸਵੀਰਾਂ)
Tuesday, Nov 09, 2021 - 02:57 PM (IST)
ਕੁਰਾਲੀ (ਬਠਲਾ) : ਸ਼ਹਿਰ ਦੇ ਵਾਰਡ ਨੰਬਰ-1 'ਚ ਪੈਂਦੇ ਸਿੰਬਲ ਰੋਡ 'ਤੇ ਰਹਿ ਰਹੇ ਇਕ ਗਰੀਬ ਪਰਿਵਾਰ 'ਤੇ ਧੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਕਹਿਰ ਢਹਿ ਗਿਆ। ਇਸ ਪਰਵਾਸੀ ਪਰਿਵਾਰ ਦੀ ਝੌਂਪੜੀ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਧੀ ਦੇ ਵਿਆਹ ਲਈ ਜੋੜਿਆ ਸਾਰਾ ਸਮਾਨ ਅਤੇ ਨਕਦੀ ਸੜ ਕੇ ਸੁਆਹ ਹੋ ਗਈ। ਇਸ ਘਟਨਾ ਤੋਂ ਬਾਅਦ ਰੋਂਦੇ ਪਰਿਵਾਰ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਪੁੱਜੇ 'ਨਵਜੋਤ ਸਿੱਧੂ', ਬਾਲਾ ਜੀ ਦੇ ਦਰ 'ਤੇ 'ਸੁਖਬੀਰ ਬਾਦਲ' (ਤਸਵੀਰਾਂ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਦਨੀ ਦੇਵੀ ਪਤਨੀ ਸੰਜੈ ਕੁਮਾਰ ਨੇ ਦੱਸਿਆ ਕਿ ਉਸ ਦੀ ਝੌਂਪੜੀ ਨੂੰ ਅਚਾਨਕ ਅੱਗ ਲੱਗ ਗਈ। ਉਸ ਨੇ ਦੱਸਿਆ ਜਿਸ ਸਮੇਂ ਅੱਗ ਲੱਗੀ, ਉਹ ਘਰ ਨਹੀਂ ਸਨ। ਜਦੋਂ ਤੱਕ ਉਹ ਘਰ ਆਏ, ਉਦੋਂ ਤੱਕ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਅਤੇ ਘਰ ਦਾ ਸਾਰਾ ਸਮਾਨ ਅੱਗ ਦੀ ਲਪੇਟ ਵਿਚ ਆ ਚੁੱਕਿਆ ਸੀ। ਨੰਦਨੀ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ਕਾਰਨ ਕੁੜੀ ਦੇ ਵਿਆਹ ਲਈ ਖ਼ਰੀਦੀ ਪੇਟੀ, ਫਰਿੱਜ, ਬੈੱਡ, ਕੱਪੜੇ, ਲਹਿੰਗੇ ਆਦਿ ਤੋਂ ਇਲਾਵਾ ਘਰ ਦਾ ਸਾਰਾ ਸਮਾਨ ਅਤੇ ਵਿਆਹ ਲਈ ਰੱਖੀ ਨਕਦੀ ਵੀ ਸੜ ਗਈ।
ਨੰਦਨੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਾਬਕਾ ਕੌਂਸਲਰ ਹੈਪੀ ਧੀਮਾਨ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਅਤੇ ਫਾਇਰ ਬਿਗ੍ਰੇਡ ਨੂੰ ਫੋਨ ’ਤੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸੇਵਾਮੁਕਤ ਮੁਲਾਜ਼ਮਾਂ ਦੀ ਮੁੜ ਨਿਯੁਕਤੀ ਰੱਦ ਕਰਨ ਦੇ ਹੁਕਮ
ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਕਾਬੂ ਪਾਇਆ, ਤਦ ਤਕ ਸਾਰਾ ਸਮਾਨ ਸੜ ਚੁੱਕਾ ਸੀ। ਲੋਕਾਂ ਨੇ ਗਰੀਬ ਪਰਿਵਾਰ ਦੀ ਹਾਲਤ ਅਤੇ ਕੁੜੀ ਦੇ ਵਿਆਹ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ