ਗੜ੍ਹਸ਼ੰਕਰ : ਸੜਕ ਕਿਨਾਰੇ ਲੜਕੀ ਨੂੰ ਸਾੜ ਕੇ ਕੀਤੀ ਹੱਤਿਆ

Wednesday, Nov 06, 2019 - 06:59 PM (IST)

ਗੜ੍ਹਸ਼ੰਕਰ : ਸੜਕ ਕਿਨਾਰੇ ਲੜਕੀ ਨੂੰ ਸਾੜ ਕੇ ਕੀਤੀ ਹੱਤਿਆ

ਗੜ੍ਹਸ਼ੰਕਰ,(ਸ਼ੋਰੀ) :ਸ਼ਹਿਰ ਦੇ ਪਿੰਡ ਕੋਟ ਤੋਂ ਪਿੰਡ ਬਾਰਾਪੁਰ ਨੂੰ ਜੋੜਨ ਵਾਲੀ ਸੜਕ ਕਿਨਾਰੇ ਇਕ ਲੜਕੀ ਨੂੰ ਸਾੜ ਕੇ ਉਸ ਦੀ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਕ ਬੇਹੱਦ ਘੱਟ ਆਵਾਜਾਈ ਵਾਲੇ ਇਸ ਰੋਡ 'ਤੇ ਇੱਕ ਲੜਕੀ ਦੀ ਸੁਲਗਦੀ ਹੋਈ ਮ੍ਰਿਤਕ ਦੇਹ ਪਿੰਡ ਦੇ ਇਕ ਵਾਸੀ ਨੇ ਦੇਖੀ। ਜਿਸ ਨੇ ਇਸ ਬਾਰੇ ਪੁਲਿਸ ਚੌਕੀ ਬੀਨੇਵਾਲ ਨੂੰ ਸੂਚਨਾ ਦਿੱਤੀ । ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ. ਐਸ. ਪੀ. ਗੜ੍ਹਸ਼ੰਕਰ ਸਤੀਸ਼ ਕੁਮਾਰ, ਥਾਣਾ ਇੰਚਾਰਜ ਬਲਵਿੰਦਰ ਸਿੰਘ ਤੇ ਚੌਕੀ ਇੰਚਾਰਜ ਅਸ਼ੋਕ ਕੁਮਾਰ ਪਹੁੰਚੇ ।ਹਾਲਾਂਕਿ ਅਜੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਸੀ ਤੇ ਉਸ ਦਾ ਸਰੀਰ 70 ਫੀਸਦੀ ਸੜ ਕੇ ਨਸ਼ਟ ਹੋ ਚੁੱਕਾ ਸੀ। ਪੁਲਸ ਮੁਤਾਬਕ ਮ੍ਰਿਤਕ ਮਹਿਲਾ ਦੀ ਉਮਰ 25 ਤੋਂ 30 ਸਾਲ ਹੋਵੇਗੀ, ਉਸ ਨੇ ਹਲਕੇ ਪੀਲੇ ਰੰਗ ਦਾ ਕੁੜਤਾ ਤੇ ਜੀਨ ਦੀ ਪੈਂਟ ਪਾਈ ਹੋਈ ਸੀ। ਉਸ ਦੇ ਹੱਥਾਂ 'ਚ ਵਿਆਹ ਵਾਲੇ ਚੂੜੇ ਦੀਆਂ ਕੁਝ ਵੰਗਾਂ ਤੇ ਹੱਥ ਦੀ ਇੱਕ ਉਂਗਲੀ 'ਚ ਪਾਏ ਛੱਲੇ 'ਤੇ ਰਾਮ ਲਿਖਿਆ ਹੋਇਆ ਸੀ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News