ਤੇਜ਼ ਰਫਤਾਰ ਟਿੱਪਰ ਨੇ ਕੁੜੀ ਨੂੰ ਮਾਰੀ ਟੱਕਰ, ਮੌਤ

Sunday, Sep 12, 2021 - 12:55 PM (IST)

ਤੇਜ਼ ਰਫਤਾਰ ਟਿੱਪਰ ਨੇ ਕੁੜੀ ਨੂੰ ਮਾਰੀ ਟੱਕਰ, ਮੌਤ

ਲੁਧਿਆਣਾ (ਤਰੁਣ) : ਸਮਰਾਲਾ ਚੌਂਕ ਕਬਾੜੀ ਮਾਰਕਿਟ ਦੇ ਕੋਲ ਤੇਜ਼ ਰਫਤਾਰ ਟਿੱਪਰ ਨੇ ਇਕ ਕੁੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਮੱਲਿਕਾ ਚੱਢਾ ਨਿਵਾਸੀ ਬਸਤੀ ਜੋਧੇਵਾਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਲਿਕਾ ਕੈਂਸਰ ਹਸਪਤਾਲ ’ਚ ਨਰਸਿੰਗ ਦਾ ਕੋਰਸ ਕਰ ਰਹੀ ਸੀ। ਸ਼ਾਮ ਸਾਢੇ 4 ਵਜੇ ਉਹ ਹਸਪਤਾਲ ਤੋਂ ਘਰ ਵੱਲ ਪਰਤ ਰਹੀ ਸੀ।

ਰਸਤੇ ਵਿਚ ਤੇਜ਼ ਰਫਤਾਰ ਟਿੱਪਰ ਨੇ ਮੱਲਿਕਾ ਨੂੰ ਟੱਕਰ ਮਾਰ ਦਿੱਤੀ। ਪਿਤਾ ਅਰੁਣ ਚੱਢਾ ਪਿੱਛੇ ਆ ਰਿਹਾ ਸੀ, ਜਿਸ ਨੇ ਤੁਰੰਤ ਮੱਲਿਕਾ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਮੱਲਿਕਾ ਨੂੰ ਮ੍ਰਿਤਕ ਐਲਾਨ ਦਿੱਤਾ। ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 


author

Babita

Content Editor

Related News