ਨਵੇਂ ਸਾਲ 'ਤੇ ਚੰਡੀਗੜ੍ਹ ਦੇ ਹੋਟਲ 'ਚ ਵੱਡੀ ਵਾਰਦਾਤ, ਉੱਡੇ ਸਟਾਫ ਦੇ ਹੋਸ਼

Wednesday, Jan 01, 2020 - 04:02 PM (IST)

ਨਵੇਂ ਸਾਲ 'ਤੇ ਚੰਡੀਗੜ੍ਹ ਦੇ ਹੋਟਲ 'ਚ ਵੱਡੀ ਵਾਰਦਾਤ, ਉੱਡੇ ਸਟਾਫ ਦੇ ਹੋਸ਼

ਚੰਡੀਗੜ੍ਹ (ਸੁਸ਼ੀਲ) : ਨਵੇਂ ਸਾਲ 'ਤੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਹੋਟਲ 'ਚ ਵੱਡੀ ਵਾਰਦਾਤ ਵਾਪਰੀ। ਇੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਈ ਕੁੜੀ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ ਕੀਤੀ ਗਈ, ਜਦੋਂ ਕਿ ਕੁੜੀ ਦੇ ਨਾਲ ਆਇਆ ਮੁੰਡਾ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ 30 ਦਸੰਬਰ ਨੂੰ ਸੰਗਰੂਰ ਦੇ ਹੀ ਰਹਿਣ ਵਾਲੇ ਮਨਿੰਦਰ ਸਿੰਘ ਨਾਲ ਉਕਤ ਹੋਟਲ 'ਚ ਆ ਕੇ ਰੁਕੀ ਸੀ।

31 ਦਸੰਬਰ ਦੀ ਰਾਤ ਦੇਰ ਤੱਕ ਪਾਰਟੀ ਤੋਂ ਬਾਅਦ ਦੋਵੇਂ ਕਮਰੇ 'ਚ ਚਲੇ ਗਏ। ਲੇਟ ਨਾਈਟ ਪਾਰਟੀ ਕਾਰਨ ਹੋਟਲ 'ਚ ਠਹਿਰੇ ਲੋਕਾਂ ਨੂੰ ਸਵੇਰ ਦੇ ਸਮੇਂ ਉਠਾਇਆ ਨਹੀਂ ਗਿਆ ਪਰ ਜਦੋਂ ਦੁਪਹਿਰ ਨੂੰ ਹਾਊਸ ਕੀਪਿੰਗ ਸਰਵਿਸ ਲਈ ਹੋਟਲ ਦਾ ਸਟਾਫ ਪੁੱਜਿਆ ਤਾਂ ਕਾਫੀ ਦੇਰ ਤੱਕ ਦਰਵਾਜ਼ੇ ਦੀ ਘੰਟੇ ਵਜਾਉਣ 'ਤੇ ਵੀ ਸਰਬਜੀਤ ਕੌਰ ਤੇ ਮਨਿੰਦਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਣਹੋਣੀ ਦੇ ਡਰੋਂ ਹੋਟਲ ਸਟਾਫ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਭ ਦੇ ਹੋਸ਼ ਉੱਡ ਗਏ ਕਿਉਂਕਿ ਕਮਰੇ 'ਚ ਕੁੜੀ ਦੀ ਲਾਸ਼ ਪਈ ਸੀ, ਜਦੋਂ ਕਿ ਮੁੰਡਾ ਫਰਾਰ ਸੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਸੈਕਟਰ-31 ਥਾਣਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News