ਕੈਂਬਵਾਲਾ ''ਚ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੂੰ ਮਿਲਿਆ ਖ਼ੁਦਕੁਸ਼ੀ ਨੋਟ

Monday, Mar 11, 2024 - 02:52 PM (IST)

ਕੈਂਬਵਾਲਾ ''ਚ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪੁਲਸ ਨੂੰ ਮਿਲਿਆ ਖ਼ੁਦਕੁਸ਼ੀ ਨੋਟ

ਚੰਡੀਗੜ੍ਹ (ਸੁਸ਼ੀਲ ਰਾਜ) : ਪਿੰਡ ਕੈਂਬਵਾਲਾ ’ਚ ਇਕ ਕੁੜੀ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਲਿਆ। ਮੌਕੇ ’ਤੇ ਪਹੁੰਚੀ ਪੁਲਸ ਨੇ ਉਸ ਨੂੰ ਫ਼ਾਹੇ ਤੋਂ ਉਤਾਰਿਆਂ ਅਤੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕਾ ਦੀ ਪਛਾਣ 21 ਸਾਲਾ ਸ਼ਾਲਿਨੀ ਵਜੋਂ ਹੋਈ ਹੈ। ਮ੍ਰਿਤਕਾ ਦੂਜੇ ਸਾਲ ਵਿਚ ਪੜ੍ਹਦੀ ਸੀ। ਪੁਲਸ ਨੂੰ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ’ਚ ਉਸ ਨੇ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣ ਦੀ ਗੱਲ ਕਹੀ ਹੈ।

ਇਸ ਵਿਚ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਹੀ ਹੈ। ਸੈਕਟਰ-3 ਥਾਣਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸ਼ਾਲਿਨੀ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਪਰਿਵਾਰਕ ਮੈਂਬਰ ਸ਼ਨੀਵਾਰ ਰਾਤ ਨੂੰ ਇੱਕ ਸਮਾਗਮ ਵਿਚ ਗਏ ਹੋਏ ਸਨ। ਉਹ ਘਰ ਵਿਚ ਇਕੱਲੀ ਸੀ। ਰਾਤ ਕਰੀਬ 12 ਵਜੇ ਜਦੋਂ ਪਰਿਵਾਰਕ ਮੈਂਬਰ ਵਾਪਸ ਆਏ ਤਾਂ ਦੇਖਿਆ ਕਿ ਸ਼ਾਲਿਨੀ ਨੇ ਕਮਰੇ ਵਿਚ ਫਾਹਾ ਲੈ ਲਿਆ ਸੀ।

ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇਹ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-3 ਥਾਣਾ ਪੁਲਸ ਮ੍ਰਿਤਕਾ ਦਾ ਮੋਬਾਇਲ ਫੋਨ ਚੈੱਕ ਕਰ ਕੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
 


author

Babita

Content Editor

Related News