ਸ਼ੋਅਰੂਮ 'ਚ Shopping ਕਰਦੇ ਮਾਪਿਆਂ ਸਾਹਮਣੇ 3 ਸਾਲਾ ਬੱਚੀ ਨੂੰ ਆਈ ਮੌਤ, CCTV ਦੇਖ ਉੱਡ ਜਾਣਗੇ ਹੋਸ਼ (ਵੀਡੀਓ)

Tuesday, Nov 28, 2023 - 03:34 PM (IST)

ਸ਼ੋਅਰੂਮ 'ਚ Shopping ਕਰਦੇ ਮਾਪਿਆਂ ਸਾਹਮਣੇ 3 ਸਾਲਾ ਬੱਚੀ ਨੂੰ ਆਈ ਮੌਤ, CCTV ਦੇਖ ਉੱਡ ਜਾਣਗੇ ਹੋਸ਼ (ਵੀਡੀਓ)

ਲੁਧਿਆਣਾ : ਲੁਧਿਆਣਾ ਦੇ ਇਕ ਸ਼ੋਅਰੂਮ ਤੋਂ ਸਨਸਨੀਖ਼ੇਜ਼ ਖ਼ਬਰ ਸਾਹਮਣੇ ਆਈ ਹੈ। ਘੁਮਾਰ ਮੰਡੀ ਸਥਿਤ ਸ਼ੋਅਰੂਮ 'ਚ 3 ਸਾਲਾ ਮਾਸੂਮ ਬੱਚੀ ਦੀ ਦਰਦਨਾਕ ਹਾਦਸੇ ਮਗਰੋਂ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਪਰਿਵਾਰ ਆਪਣੀ ਬੱਚੀ ਨਾਲ ਸ਼ੋਅਰੂਮ 'ਚ ਸ਼ਾਪਿੰਗ ਕਰਨ ਆਇਆ ਸੀ। ਮਾਪੇ ਤਾਂ ਇਸ ਦੌਰਾਨ ਸ਼ਾਪਿੰਗ ਕਰਨ 'ਚ ਰੁੱਝ ਗਏ। ਇਸ ਦੌਰਾਨ ਬੱਚੀ ਸ਼ੋਅਰੂਮ 'ਚ ਲੱਗੇ ਸ਼ੀਸ਼ੇ ਦਾ ਦਰਵਾਜ਼ਾ ਫੜ੍ਹ ਕੇ ਖੋਲ੍ਹਣ ਲੱਗ ਪਈ ਤਾਂ ਅਚਾਨਕ ਉਹ ਸ਼ੀਸ਼ਾ ਢਿੱਲਾ ਹੋ ਗਿਆ ਅਤੇ ਖੁੱਲ੍ਹ ਕੇ ਉਸ ਦੇ ਸਿਰ 'ਤੇ ਡਿੱਗ ਗਿਆ।

ਇਹ ਵੀ ਪੜ੍ਹੋ : School Teachers ਲਈ ਖ਼ੁਸ਼ਖ਼ਬਰੀ, ਸਿੱਖਿਆ ਵਿਭਾਗ ਨੇ ਜਾਰੀ ਕੀਤੀ Notification

ਇਸ ਹਾਦਸੇ ਦੌਰਾਨ ਬੱਚੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਅਤੇ ਸ਼ੋਅਰੂਮ 'ਚ ਭਾਜੜਾਂ ਪੈ ਗਈਆਂ। ਜ਼ਖਮੀ ਬੱਚੀ ਨੂੰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉਕਤ ਪੂਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ 'ਚ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਠੰਡ ਦੌਰਾਨ ਆਈ ਨਵੀਂ ਅਪਡੇਟ, ਇਨ੍ਹਾਂ 5 ਜ਼ਿਲ੍ਹਿਆਂ 'ਚ ਮੀਂਹ ਦਾ Alert

ਬੱਚੀ ਦੀ ਪਛਾਣ ਦਿਵਰੀਨ ਕੌਰ ਵਾਸੀ ਬਸੰਤ ਐਵਿਨਿਊ ਦੇ ਤੌਰ 'ਤੇ ਹੋਈ ਹੈ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ 'ਚ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News